ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੱਲ ਫਿਰ ਫਲਾਈਟਾਂ ਸ਼ੁਰੂ

02/26/2018 7:30:44 AM

ਚੰਡੀਗੜ੍ਹ (ਲਲਨ) - ਸ਼ਹਿਰ ਤੋਂ ਹਵਾਈ ਯਾਤਰਾ ਕਰਨ ਵਾਲਿਆਂ ਲਈ ਰਾਹਤ ਦੀ ਖਬਰ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 27 ਫਰਵਰੀ ਨੂੰ ਫੇਰ ਫਲਾਈਟਾਂ ਚੱਲਣੀਆਂ ਸ਼ੁਰੂ ਹੋ ਰਹੀਆਂ ਹਨ। ਏਅਰਪੋਰਟ ਤੋਂ ਪਹਿਲੀ ਉਡਾਣ ਸਵੇਰੇ 7:25 ਵਜੇ ਰਵਾਨਾ ਹੋਵੇਗੀ ਤੇ ਆਖਰੀ ਫਲਾਈਟ ਦੁਪਹਿਰ 3:50 ਵਜੇ ਜਾਵੇਗੀ। ਸ਼ਡਿਊਲ ਮੁਤਾਬਕ ਅਜੇ ਏਅਰਪੋਰਟ ਤੋਂ ਰੋਜ਼ਾਨਾ 29 ਫਾਲਈਟਾਂ ਦਾ ਸੰਚਾਲਨ ਹੋ ਰਿਹਾ ਹੈ। ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਮੁਤਾਬਕ ਮੰਗਲਵਾਰ ਤੋਂ ਏਅਰਪੋਰਟ ਤੋਂ ਫਲਾਈਟਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਫਲਾਈਟਾਂ ਦੇ ਸ਼ਡਿਊਲ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗਰਮੀਆਂ ਦਾ ਸ਼ਡਿਊਲ ਮਾਰਚ ਦੇ ਅੰਤ ਤਕ ਜਾਰੀ ਕੀਤਾ ਜਾਵੇਗਾ, ਜਿਸ ਵਿਚ ਫਲਾਈਟਾਂ ਦੇ ਕੁਝ ਹੋਰ ਘੰਟੇ ਵਧਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਸਾਲ ਹੋਰ ਦੋ ਹਫਤੇ ਏਅਰਪੋਰਟ ਬੰਦ ਰੱਖਿਆ ਜਾਵੇਗਾ ਪਰ ਇਸ ਲਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਸੂਤਰਾਂ ਮੁਤਾਬਕ 14 ਤੋਂ 28 ਮਈ ਤਕ ਏਅਰਪੋਰਟ ਫਿਰ ਬੰਦ ਹੋ ਸਕਦਾ ਹੈ।
ਵਧ ਸਕਦੀ ਹੈ ਫਲਾਈਟਾਂ ਦੀ ਆਵਾਜਾਈ ਦੀ ਸਮਾਂ ਹੱਦ
ਭਾਰਤੀ ਹਵਾਈ ਫੌਜ ਨੇ ਕਮਰਸ਼ੀਅਲ ਫਲਾਈਟਾਂ ਦੀ ਆਵਾਜਾਈ ਦਾ ਸਮਾਂ 3 ਅਕਤੂਬਰ ਤੋਂ 31 ਮਾਰਚ ਤਕ ਘੱਟ ਕਰ ਦਿੱਤਾ ਸੀ ਪਰ ਸੂਤਰਾਂ ਅਨੁਸਾਰ ਏਅਰਪੋਰਟ ਤੋਂ ਫਲਾਈਟਾਂ ਦਾ ਆਪ੍ਰੇਟਿੰਗ ਸਮਾਂ ਬਦਲ ਸਕਦਾ ਹੈ, ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ। ਅੰਦਾਜ਼ਾ ਹੈ ਕਿ ਸਮਰ ਸ਼ਡਿਊਲ ਜਾਰੀ ਹੋਣ ਤੋਂ ਪਹਿਲਾਂ ਕੁਝ ਫਲਾਈਟਾਂ ਦੇ ਸਮੇਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।
ਸਮਰ ਸ਼ਡਿਊਲ 'ਚ ਤਿੰਨ ਰਾਜਾਂ ਲਈ ਨਵੀਆਂ ਫਲਾਈਟਾਂ
ਏਅਰਪੋਰਟ ਦੇ ਪੀ. ਆਰ. ਓ. ਦੀਪੇਸ਼ ਜੋਸ਼ੀ ਮੁਤਾਬਕ ਸਮਰ ਸ਼ਡਿਊਲ ਵਿਚ ਏਅਰਪੋਰਟ ਤੋਂ ਤਿੰਨ ਰਾਜਾਂ ਲਈ ਫਲਾਈਟਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਅਹਿਮਦਾਬਾਦ, ਕੋਲਕਾਤਾ ਤੇ ਇੰਦੌਰ ਸ਼ਾਮਲ ਹਨ। ਜੋਸ਼ੀ ਮੁਤਾਬਕ ਕਈ ਜਹਾਜ਼ ਕੰਪਨੀਆਂ ਨੇ ਨਵੀਆਂ ਫਲਾਈਟਾਂ ਸ਼ੁਰੂ ਕਰਨ ਦੀ ਇੱਛਾ ਜਤਾਈ ਹੈ।
26 ਫਰਵਰੀ ਤਕ ਬੰਦ ਹੈ ਏਅਰਪੋਰਟ
ਰਨਵੇ ਵਿਸਥਾਰ ਤੇ ਕੈਟ-3 ਇੰਸਟਾਲੇਸ਼ਨ ਕਾਰਨ ਏਅਰਪੋਰਟ 11 ਤੋਂ 26 ਫਰਵਰੀ ਤਕ ਬੰਦ ਹੈ। ਰਨਵੇ ਦਾ ਵਿਸਥਾਰ 9000 ਫੁੱਟ ਤੋਂ ਵਧਾ ਕੇ 10,400 ਫੁੱਟ ਕੀਤਾ ਗਿਆ ਹੈ। ਰਨਵੇ ਵਧਿਆ ਹੋਣ ਨਾਲ ਹੁਣ ਏਅਰਪੋਰਟ ਤੋਂ ਬੋਇੰਗ 777 ਵਰਗੇ ਵੱਡੇ ਜਹਾਜ਼ ਵੀ ਉਡ ਸਕਣਗੇ।


Related News