ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
05/17/2024 11:32:05 AM
![](https://static.jagbani.com/multimedia/2024_5image_11_27_125743818job.jpg)
ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਏਏਆਈ ਨੇ ਇਸ ਲਈ ਕੰਸਲਟੈਂਟ, ਜੂਨੀਅਰ ਕੰਸਲਟੈਂਟ ਅਤੇ ਐਸੋਸੀਏਟ ਕੰਸਲਟੈਂਟ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 20 ਮਈ 2024 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਕੰਸਲਟੈਂਟ- 75 ਹਜ਼ਾਰ ਮਹੀਨਾ ਤਨਖਾਹ
ਐਸੋਸੀਏਟ ਕੰਸਲਟੈਂਟ- 50 ਹਜ਼ਾਰ ਮਹੀਨਾ ਤਨਖਾਹ
ਜੂਨੀਅਰ ਕੰਸਲਟੈਂਟ- 40 ਹਜ਼ਾਰ ਮਹੀਨਾ ਤਨਖਾਹ
ਉਮਰ
ਉਮੀਦਵਾਰ ਦੀ ਉਮਰ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।