ਅੰਮ੍ਰਿਤਪਾਲ ਸਿੰਘ ਦੀ ਵੀਡੀਓ ਤੇ ਆਡੀਓ ਮਗਰੋ ਪੰਜਾਬ ਹਾਈ ਅਲਰਟ ''ਤੇ, ਅੰਮ੍ਰਿਤਸਰ ''ਚ ਕੱਢਿਆ ਗਿਆ ਫਲੈਗ ਮਾਰਚ

03/31/2023 9:02:42 AM

ਅੰਮ੍ਰਿਤਸਰ (ਸੰਜੀਵ) : ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਤੋਂ ਬਾਅਦ ਆਡੀਓ ਸਾਹਮਣੇ ਆਉਣ ਮਗਰੋਂ ਪੰਜਾਬ ਹਾਈ ਅਲਰਟ ’ਤੇ ਹੈ। ਖ਼ੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਸੋਸ਼ਲ ਮੀਡੀਆ ਦੇ ਨਾਲ-ਨਾਲ ਸੂਬੇ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਕ ਪਾਸੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪੰਜਾਬ ਪੁਲਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਦਾ ਖ਼ੁਫ਼ੀਆ ਤੰਤਰ ਅੰਮ੍ਰਿਤਪਾਲ ਬਾਰੇ ਲਗਾਤਾਰ ਸੁਰਾਗ ਲੱਭਣ ’ਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ Live ਹੋ ਕੇ ਕੀਤੇ ਵੱਡੇ ਐਲਾਨ (ਵੀਡੀਓ)

ਬਿਨਾਂ ਸ਼ੱਕ ਪੁਲਸ ਅੰਮ੍ਰਿਤਸਰ ਦੇ ਕੋਨੇ-ਕੋਨੇ 'ਚ ਫੈਲੇ ਸੁਰੱਖਿਆ ਘੇਰੇ ਨੂੰ ਤਿਉਹਾਰਾਂ ਅਤੇ ਨਰਾਤਿਆਂ ਨਾਲ ਜੋੜ ਰਹੀ ਹੈ ਪਰ ਇਸ ਸੁਰੱਖਿਆ ਘੇਰੇ ਦਾ ਕਾਰਨ ਅੰਮ੍ਰਿਤਪਾਲ ਹੀ ਹੈ। ਇਹ ਫਲੈਗ ਮਾਰਚ ਏ. ਡੀ. ਸੀ. ਪੀ. ਡਾ. ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ, ਜਿਸ 'ਚ ਏ. ਆਰ. ਐੱਫ. ਪੰਜਾਬ ਪੁਲਸ ਦੇ ਜਵਾਨ ਵੀ ਜਵਾਨਾਂ ਨਾਲ ਸ਼ਾਮਲ ਹੋਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ' ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ

ਗਲਿਆਰਾ ਖੇਤਰ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਵਿਰਾਸਤੀ ਮਾਰਗ ਹਾਲ ਗੇਟ, ਕੱਟੜਾ ਜੈਮਲ ਸਿੰਘ, ਗੁਰੂ ਬਾਜ਼ਾਰ, ਓਲਡ ਸਿਟੀ ਤੋਂ ਹੁੰਦਾ ਹੋਇਆ ਥਾਣਾ ਕੋਤਵਾਲੀ ਦੇ ਸਾਹਮਣੇ ਖ਼ਤਮ ਹੋਇਆ। ਪੁਲਸ ਵਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਦੋਂਕਿ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਕੋਈ ਲਾਪਰਵਾਹੀ ਨਹੀਂ ਵਰਤੀ ਜਾ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News