ਹੌਂਸਲੇ ਨੂੰ ਸਲਾਮ: ਸਰੀਰ ਨੇ ਛੱਡ ਦਿੱਤੀ ਸੀ ਉਮੀਦ ਪਰ ਨਹੀਂ ਹਾਰੀ ਹਿੰਮਤ

12/28/2020 5:51:27 PM

ਜਲੰਧਰ (ਖੁਸ਼ਬੂ)— ਇਹ ਇਕ ਅਜਿਹਾ ਪਲ ਸੀ ਜਦੋਂ ਸਰੀਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਨਹੀਂ  ਰੁੱਕੀ। ਮੈਂ ਲੜੀ ਵੀ ਅਤੇ ਦੌੜੀ ਵੀ ਕਿਉਂਕਿ ਸਰੀਰ ਨੂੰ ਫਿਟ ਰੱਖਣਾ ਬੇਹੱਦ ਜ਼ਰੂਰੀ ਸੀ। ਇਹ ਕਹਿਣਾ ਹੈ 45 ਸਾਲ ਦੀ ਸ਼ਾਮਲੀ ਸੇਠੀ ਦਾ। ਇਸ ਸਮੇਂ ਉਹ ਖੁਦ ਨੂੰ ਤੰਦਰੁਸਤ ਰੱਖਣ ਲਈ ਹੈਲਦੀ ਡਾਈਟ ਦੇ ਨਾਲ ਰੋਜ਼ਾਨਾ ਕਈ ਘੰਟੇ ਜਿੰਮ ਵੀ ਕਰਦੀ ਹੈ। ਖ਼ੁਦ ਨੂੰ ਫਿਟ ਰੱਖਣ ਦੇ ਨਾਲ ਕਈ ਲੋਕਾਂ ਨੂੰ ਵੀ ਫਿਟ ਰੱਖਣ ਲਈ ਪ੍ਰੇਰਿਤ ਕਰ ਰਹੀ ਹੈ।

22 ਸਾਲ ਦੀ ਉਮਰ ’ਚ ਹੋਇਆ ਸੀ ਅਸਥਮਾ
ਸ਼ਾਮਲੀ ਨੇ ਦੱਸਿਆ ਕਿ 22 ਸਾਲ ਦੀ ਉਮਰ ’ਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਅਸਥਮਾ ਦੀ ਬੀਮਾਰੀ ਹੈ ਤਾਂ ਉਹ ਸਮਾਂ ਉਸ ਦੇ ਲਈ ਸਭ ਤੋਂ ਮੁਸ਼ਕਿਲ ਵਾਲਾ ਸੀ। ਉਸ ਸਮੇਂ ਉਹ ਇਕ ਬੇਟੀ ਦੀ ਮਾਂ ਅਤੇ ਇਕ ਹਾਊਸ ਵਾਈਫ ਸੀ। ਡਾਕਟਰਾਂ ਨੇ ਉਸ ਨੂੰ ਉਹ ਸਭ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਨਾਲ ਉਸ ਨੂੰ ਸਾਹ ਲੈਣ ’ਚ ਤਕਲੀਫ ਹੋਵੇ।

ਇਹ ਵੀ ਪੜ੍ਹੋ : ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ

PunjabKesari

ਛੋਟੇ-ਛੋਟੇ ਕਦਮਾਂ ਨਾਲ ਕੀਤੀ ਸ਼ੁਰੂਆਤ
ਕਹਿੰਦੇ ਹਨ ਕਿ ਹਰ ਕੰਮ ਦੀ ਸ਼ੁਰੂਆਤ ਛੋਟੇ ਕਦਮਾਂ ਨਾਲ ਹੁੰਦੀ ਹੈ, ਉਸੇ ਤਰ੍ਹਾਂ ਸ਼ਾਮਲੀ ਨੇ ਖ਼ੁਦ ਨੂੰ ਤੰਦਰੁਸਤ ਰੱਖਣ ਦੀ ਸ਼ੁਰੂਆਤ ਸੈਰ ਨਾਲ ਕੀਤੀ। ਸੈਰ ਕਰਨ ਦੇ ਬਾਅਦ ਹੌਲੀ-ਹੌਲੀ ਜਾਗਿੰਗ ਅਤੇ ਫਿਰ ਦੌੜ ਲਗਾਉਣਾ ਸ਼ੁਰੂ ਕੀਤਾ। ਇਸ ਦੇ ਬਾਅਦ ਉਸ ਨੇ ਕਈ ਤਰ੍ਹਾਂ ਦੀ ਮੈਰਾਥਨ ’ਚ ਵੀ ਹਿੱਸਾ ਲਿਆ। ਉਸ ਨੇ ਇਕ ਦਿਨ 40 ਮਿੰਟਾਂ ’ਚ 10 ਕਿਲੋਮੀਟਰ ਦੀ ਦੌੜ ਬਿਨਾਂ ਰੁਕੇ ਪੂਰੀ ਕੀਤੀ। ਇਨ੍ਹਾਂ ਛੋਟੇ-ਛੋਟੇ ਕਦਮਾਂ ਨਾਲ ਉਸ ਨੇ ਖ਼ੁਦ ਨੂੰ ਫਿਟ ਰੱਖਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਸ ਦੀ ਅਸਥਮਾ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ। ਹੁਣ ਉਹ ਰੋਜ਼ਾਨਾ ਕਈ ਘੰਟੇ ਵਰਕਆਊਟ ਕਰਦੀ ਹੈ

ਤਾਲਾਬੰਦੀ ’ਚ ਘਰ ਨੂੰ ਬਣਾਇਆ ਜਿੰਮ
ਸ਼ਾਮਲੀ ਦੱਸਦੀ ਹੈ ਕਿ ਤਾਲਾਬੰਦੀ ਦੌਰਾਨ ਜਿੰਮ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਸਨ ਤਾਂ ਉਸ ਨੇ ਆਪਣੇ ਘਰ ਨੂੰ ਹੀ ਜਿੰਮ ’ਚ ਬਦਲ ਦਿੱਤਾ। ਉਹ ਘਰ ’ਚ ਪਈਆਂ ਵੱਖ-ਵੱਖ ਚੀਜ਼ਾਂ ਦੀ ਮਦਦ ਨਾਲ ਜਿੰਮ ਦੀ ਐਕਟੀਵਿਟੀ ਕਰਦੀ ਸੀ। ਰੋਜ਼ਾਨਾ ਯੋਗਾ ਅਤੇ ਐਕਸਰਸਾਈਜ਼ ਦੇ ਨਾਲ ਡਾਂਸ ਕਰਦੀ। ਇਸ ਤਰ੍ਹਾਂ ਉਸ ਨੇ ਪਿਛਲੇ 6 ਤੋਂ 7 ਮਹੀਨਿਆਂ ’ਚ ਖ਼ੁਦ ਨੂੰ ਫਿੱਟ ਰੱਖਿਆ।

ਇਹ ਵੀ ਪੜ੍ਹੋ : ਸਾਲ 2020 ’ਚ ਕੋਰੋਨਾ ਦੌਰਾਨ ਜਲੰਧਰ ਪੁਲਸ ਨੇ ਮਨੁੱਖਤਾਵਾਦੀ ਪੁਲਸਿੰਗ ਦੀ ਨਵੀਂ ਮਿਸਾਲ ਕੀਤੀ ਪੇਸ਼

PunjabKesari

ਇੰਝ ਰੱਖਦੀ ਹੈ ਆਪਣੇ ਸਰੀਰ ਨੂੰ ਸਿਹਤਮੰਦ
ਰੋਜ਼ਾਨਾ ਡੇਢ ਤੋਂ ਦੋ ਘੰਟੇ ਜਿੰਮ ’ਚ ਕਰਦੀ ਹੈ ਵਰਕਆਊਟ
ਬ੍ਰੇਕਫਾਸਟ ’ਚ ਆਂਡਾ, ਬਰਾਊਨ ਬਰੈੱਡ ਅਤੇ ਸਬਜ਼ੀਆਂ ਖਾਂਦੀ ਹੈ।
ਦੁਪਹਿਰ ਦੇ ਖਾਣੇ ’ਚ ਚੌਲ, ਰੋਟੀ, ਉਬਲੀਆਂ ਸਬਜ਼ੀਆਂ ਖਾਂਦੀ ਹੈ।
ਰਾਤ ਦੇ ਖਾਣੇ ’ਚ ਸੂਪ, ਅਤੇ ਫਰੂਟ ਚਾਟ ਲੈਂਦੀ ਹੈ।
ਜਿੰਮ ’ਚ ਹਰ ਬਾਡੀ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਵਰਕਆਊਟ ਕਰਦੀ ਹੈ, ਜਿਵੇਂ ਵੈਟਲਿਫਟਿੰਗ, ਸਾਈਕਲਿੰਗ, ਰਨਿੰਗ, ਜੂੰਬਾ ਆਦਿ 

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News