ਫਿਰੋਜ਼ਪੁਰ-ਛਿੰਦਵਾੜਾ ਐਕਸਪ੍ਰੈੱਸ ਟ੍ਰੇਨ 21 ਦਿਨਾਂ ਬਾਅਦ ਬਹਾਲ, ਜਾਣੋ ਕਿਉਂ ਕੀਤੀ ਗਈ ਸੀ ਬੰਦ

10/01/2023 11:20:09 PM

ਜੈਤੋ (ਰਘੂਨੰਦਨ ਪਰਾਸ਼ਰ) : ਫਿਰੋਜ਼ਪੁਰ-ਛਿੰਦਵਾੜਾ ਵਾਇਆ ਜੈਤੋ-ਬਠਿੰਡਾ ਵਿਚਾਲੇ ਚੱਲਣ ਵਾਲੀ 14624 ਡਾਊਨ ਅਤੇ 14623 ਅੱਪ ਐਕਸਪ੍ਰੈੱਸ ਟ੍ਰੇਨ ਐਤਵਾਰ ਤੋਂ ਬਹਾਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਰੇਲਵੇ ਸੂਤਰਾਂ ਨੇ ਦਿੱਤੀ। ਸੂਤਰਾਂ ਅਨੁਸਾਰ ਇਹ ਟ੍ਰੇਨ 11 ਸਤੰਬਰ ਨੂੰ ਪਤਾਲਕੋਟ ਇਲਾਕੇ ਦੇ ਝਾਂਸੀ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕੰਮ ਕਾਰਨ ਰੱਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਸੋਨੀਪਤ 'ਚ ਗੈਂਗਵਾਰ, ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਗੋਲ਼ੀਆਂ ਮਾਰ ਕੇ ਕਤਲ

ਇਹ ਟ੍ਰੇਨ ਫਿਰੋਜ਼ਪੁਰ ਤੋਂ ਫਰੀਦਕੋਟ, ਕੋਟਕਪੂਰਾ, ਜੈਤੋ, ਬਠਿੰਡਾ, ਮਾਨਸਾ, ਜਾਖਲ, ਨਰਵਾਣਾ, ਜੀਂਦ, ਰੋਹਤਕ ਅਤੇ ਦਿੱਲੀ ਤੋਂ ਹੁੰਦੀ ਹੋਈ ਛਿੰਦਵਾੜਾ ਪਤਾਲਕੋਟ ਪਹੁੰਚੇਗੀ। 21 ਦਿਨਾਂ ਬਾਅਦ ਇਸ ਰੇਲ ਗੱਡੀ ਦੇ ਮੁੜ ਬਹਾਲ ਹੋਣ ਨਾਲ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਯਾਤਰੀ ਨੂੰ ਵੱਡੀ ਰਾਹਤ ਮਿਲੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News