ਲੁਧਿਆਣਾ ''ਚ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
Wednesday, May 21, 2025 - 03:19 PM (IST)

ਲੁਧਿਆਣਾ (ਖ਼ੁਰਾਨਾ): ਉਦਯੋਗਿਕ ਨਗਰੀ ਦੇ ਤਾਜਪੁਰ ਰੋਡ ਸਥਿਤ ਆਰ.ਕੇ. ਵਾਸ਼ਿੰਗ ਯੂਨਿਟ ਵਿਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਫੈਕਟਰੀ ਵਿਚ ਪਈ ਕੀਮਤੀ ਮਸ਼ੀਨਰੀ, ਕਰੋੜਾਂ ਰੁਪਏ ਦਾ ਕੱਪੜਾ, ਛੱਤ 'ਤੇ ਪਾਇਆ ਗਿਆ ਟਿੰਨ ਦਾ ਸ਼ੈੱਡ ਤੇ 2 ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਉੱਥੇ ਹੀ ਆਸਮਾਨ ਛੂਹ ਰਹੀਆਂ ਅੱਗ ਦੀਆਂ ਤੇਜ਼ ਲਪਟਾਂ ਨੂੰ ਵੇਖ ਕੇ ਇਲਾਕਾ ਵਾਸੀ ਘਬਰਾ ਗਏ।
ਇਹ ਖ਼ਬਰ ਵੀ ਪੜ੍ਹੋ - ਸੀਜ਼ਫ਼ਾਇਰ ਮਗਰੋਂ ਰਿਹਾਇਸ਼ੀ ਇਲਾਕੇ 'ਚ ਡਰੋਨ ਹਮਲਾ! 4 ਮਾਸੂਮਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
ਹਾਦਸੇ ਮਗਰੋਂ ਫੈਕਟਰੀ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਉਣ ਲਈ 14 ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਅਚਾਨਕ ਭੜਖੀ ਅੱਗ ਨੂੰ ਵੇਖਦਿਆਂ ਮੁਲਜ਼ਮਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8