ਪਲਾਂ ''ਚ ਰਾਖ ਦੀ ਢੇਰੀ ਬਣ ਗਏ ''ਗਰੀਬਾਂ'' ਦੇ ਆਸ਼ੀਆਨੇ, ਦਰਦ ਭਰੀਆਂ ਤਸਵੀਰਾਂ ਦੇਖ ਪਸੀਜ ਜਾਵੇਗਾ ਦਿਲ
Sunday, Nov 01, 2020 - 03:28 PM (IST)
ਸਮਰਾਲਾ (ਗਰਗ) : ਸਮਰਾਲਾ ਨੇੜਲੇ ਪਿੰਡ ਟੋਡਰਪੁਰ ਵਿਖੇ ਐਤਵਾਰ ਨੂੰ ਦੁਪਿਹਰ ਵੇਲੇ ਪਰਵਾਸੀ-ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਨਾਲ 10 ਤੋਂ ਵੱਧ ਪਰਿਵਾਰ ਬੇਘਰ ਹੋ ਗਏ ਹਨ। ਇਸ ਘਟਨਾ ’ਚ ਭਾਵੇਂ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਅੱਗ ਲੱਗਣ ਦੀ ਇਸ ਘਟਨਾ ’ਚ ਪਰਵਾਸੀ-ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੇ ਮੂੰਹੋਂ ਸੁਣੋ SGPC ਦਫ਼ਤਰ ਮੂਹਰੇ ਹੋਏ ਖੂਨੀ ਟਕਰਾਅ' ਦਾ ਅਸਲ ਸੱਚ (ਵੀਡੀਓ)
ਝੁੱਗੀਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਜੁੱਟ ਗਏ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆਏ ਪਰ ਇਹ ਅੱਗ ਅਚਾਨਕ ਲੱਗੀ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ
ਇੱਕ ਮਜ਼ਦੂਰ ਧਰਮਿੰਦਰ ਨੇ ਦੱਸਿਆ ਕਿ ਕਈ ਪਰਵਾਸੀ-ਮਜ਼ਦੂਰ ਪਰਿਵਾਰ ਪਿੰਡ ਦੇ ਬਾਹਰ ਬਣੀ ਇਸ ਝੋਂਪੜ ਬਸਤੀ 'ਚ ਕਈ ਸਾਲਾਂ ਤੋਂ ਰਹਿੰਦੇ ਹਨ। ਅੱਜ ਜਦੋਂ ਉਹ ਆਪਣੀਆਂ ਝੋਂਪੜੀਆਂ ਦੇ ਅੰਦਰ ਸਨ ਤਾਂ ਅੱਗ ਦੀਆਂ ਲੱਪਟਾਂ ਨੇ ਕਈ ਝੋਂਪੜੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹ ਅੱਗ ਇੰਨੀ ਭਿਆਨਕ ਸੀ ਕਿ ਮੌਕੇ ’ਤੇ ਰਾਹਤ ਟੀਮਾਂ ਦੇ ਪੁੱਜਣ ਤੋਂ ਪਹਿਲਾ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ।
ਅਜਿਹਾ ਦਰਦਨਾਕ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਹਰ ਕਿਸੇ ਵਿਅਕਤੀ ਦਾ ਦਿਲ ਪਸੀਜ ਗਿਆ। ਕੁੱਝ ਹੋਰ ਮਜ਼ਦੂਰਾਂ ਨੇ ਦੱਸਿਆ ਕਿ ਘਰੇਲੂ ਸਾਮਾਨ ਤੋਂ ਇਲਾਵਾ ਅੰਦਰ ਪਈ ਉਨ੍ਹਾਂ ਦੀ ਹਜ਼ਾਰਾ ਰੁਪਏ ਦੀ ਨਕਦੀ ਅਤੇ ਕੁੱਝ ਜ਼ਰੂਰੀ ਕਾਗਜ਼ਾਤ ਵੀ ਸੜ ਗਏ ਹਨ। ਅੱਗ ਇੰਨੀ ਭਿਆਨਕ ਸੀ ਕਿ ਝੁੱਗੀਆਂ ਅੰਦਰ ਇਕ 70 ਸਾਲ ਦਾ ਬਜ਼ੁਰਗ ਫਸ ਗਿਆ ਅਤੇ ਉਹ ਖੁਦ ਚੱਲ-ਫਿਰ ਸਕਣ ਤੋਂ ਅਸਮਰੱਥ ਸੀ।
ਪਿੰਡ ਦੇ ਕੁੱਝ ਲੋਕਾਂ ਨੇ ਹਿੰਮਤ ਵਿਖਾਉਂਦੇ ਹੋਏ ਬੜੀ ਮੁਸ਼ਕਲ ਉਸ ਨੂੰ ਬਾਹਰ ਸਲਾਮਤ ਕੱਢਦੇ ਹੋਏ ਉਸ ਦੀ ਜਾਨ ਬਚਾਈ। ਫਿਲਹਾਲ ਡੀ. ਐੱਸ. ਪੀ. ਸਮਰਾਲਾ ਜਸਵਿੰਦਰ ਸਿੰਘ ਚਾਹਲ ਅਤੇ ਥਾਣਾ ਮੁੱਖੀ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਘਟਨਾ ਸਥਾਨ ’ਤੇ ਬਚਾਅ ਕਾਰਜਾਂ 'ਚ ਜੁੱਟੇ ਹੋਏ ਹਨ।