'ਚੰਡੀਗੜ੍ਹ ਸਵੀਟਸ' 'ਚ ਲੱਗੀ ਭਿਆਨਕ ਅੱਗ, ਫਾਇਰ ਮੁਲਾਜ਼ਮ ਜ਼ਖਮੀਂ

Saturday, Jul 06, 2019 - 09:11 AM (IST)

'ਚੰਡੀਗੜ੍ਹ ਸਵੀਟਸ' 'ਚ ਲੱਗੀ ਭਿਆਨਕ ਅੱਗ, ਫਾਇਰ ਮੁਲਾਜ਼ਮ ਜ਼ਖਮੀਂ

ਚੰਡੀਗੜ੍ਹ (ਜੱਸੋਵਾਲ) : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ-1 ਸਥਿਤ 'ਚੰਡੀਗੜ੍ਹ ਸਵੀਟਸ' 'ਚ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਦੇਰ ਰਾਤ ਇੱਥੋਂ ਦੇ ਪਲਾਟ ਨੰਬਰ-257 'ਚ 'ਚੰਡੀਗੜ੍ਹ ਸਵੀਟਸ' 'ਚ ਛੋਟੀ ਜਿਹੀ ਚਿੰਗਾਰੀ ਨੇ ਦੇਖਦੇ ਹੀ ਦੇਖਦੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ ਅਤੇ ਅੰਦਰਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੀ ਸੂਚਨਾ ਮਿਲਣ 'ਤੇ ਸੈਕਟਰ-17 ਤੋਂ ਪੁੱਜੀ ਫਾਇਰ ਬ੍ਰਿਗੇਡ ਅੱਗ ਬੁਝਾਉਣ 'ਚ ਜੁੱਟ ਗਈ ਪਰ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅੱਗ ਬੁਝਾਉਣ ਵਾਲਾ ਇਕ ਫਾਇਰ ਮੁਲਾਜ਼ਮ ਵੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਦੋਂ ਉਹ ਗੱਡੀ ਅੱਗੇ-ਪਿੱਛੇ ਕਰ ਰਿਹਾ ਸੀ। ਅਚਾਨਕ ਦੂਜੀ ਗੱਡੀ ਟਕਰਾਉਣ ਨਾਲ ਉਸ ਨੂੰ ਸੱਟਾਂ ਲੱਗ ਗਈਆਂ, ਜਿਸ ਨੂੰ ਤੁਰੰਤ ਪੀ. ਜੀ. ਆਈ. ਲਿਜਾਇਆ ਗਿਆ ਹੈ।


author

Babita

Content Editor

Related News