ਰਾਣਾ ਗੁਰਜੀਤ ਨੇ ਇਲਾਕਾ ਵਾਸੀਆਂ ਫਾਇਰ ਬ੍ਰਿਗੇਡ ਗੱਡੀ ਦੀ ਮੰਗ ਕੀਤੀ ਪੂਰੀ

04/13/2017 11:27:45 AM

ਕਪੂਰਥਲਾ (ਸੇਖੜੀ) : ਮਾਰਚ 2017 ਦੇ ਆਖਰੀ ਹਫਤੇ ''ਚ ਨਗਰ ਕੌਂਸਲ ਦੇ ਦਫਤਰ ਵਿਚ ਸ਼ਹਿਰ ਦੀ ਤਰਸਯੋਗ ਸਥਿਤੀ ''ਚ ਸੁਧਾਰ ਲਈ ਕੌਂਸਲਰਾਂ, ਪਾਲਿਕਾ ਅਧਿਕਾਰੀਆਂ, ਕਰਮਚਾਰੀਆਂ ਅਤੇ ਖਪਤਕਾਰਾਂ ਨਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ ਪਹਿਲੀ ਮੀਟਿੰਗ ''ਚ ਬਹੁਤ ਸਾਰੇ ਵਧੀਆ ਸੁਝਾਅ ਰੱਖੇ ਗਏ ਸਨ, ਜਿਨ੍ਹਾਂ ਦੀ ਪੂਰਤੀ ਲਈ ਕਪੂਰਥਲਾ ਕਾਂਗਰਸ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਪਾਲਿਕਾ ਪੂਰੀ ਤਰ੍ਹਾਂ ਬੇਹੱਦ ਤੇਜ਼ੀ ਨਾਲ ਸਰਗਰਮ ਹੈ। ਉਸ ਮੀਟਿੰਗ ''ਚ ਸੇਖੜੀ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੀ. ਕੇ. ਸੇਖੜੀ ਵੱਲੋਂ ਸ਼ਹਿਰ ਦੀ ਫਾਇਰ ਬ੍ਰਿਗੇਡ ਨੂੰ ਘੱਟੋ-ਘੱਟ ਦੋ ਨਵੀਆਂ ਗੱਡੀਆਂ ਦੇਣ, ਬਾਜ਼ਾਰਾਂ ''ਚ ਮਹਾਰਾਜਾ ਕਪੂਰਥਲਾ ਦੇ ਸਮੇਂ ਤੋਂ ਲਗਵਾਏ ਗਏ ਫਾਇਰ ਸੇਫਟੀ ਪੁਆਇੰਟਾਂ ਨੂੰ ਮੁੜ ਤੋਂ ਚਾਲੂ ਕਰਵਾਉਣ ਅਤੇ ਸਾਰੇ ਸ਼ਹਿਰ ਦੀਆਂ ਕਾਲੋਨੀਆਂ ਦੇ ਨਾਲ-ਨਾਲ ਤੰਗ ਗਲੀਆਂ ਵਾਲੀਆਂ ਸਾਰੀਆਂ ਆਬਾਦੀਆਂ ''ਚ ਘੱਟੋ-ਘੱਟ 3 ਤੋਂ 4 ਫਾਇਰ ਸੇਫਟੀ ਪੁਆਇੰਟ ਤੁਰੰਤ ਲਗਵਾਉਣ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਰਾਣਾ ਗੁਰਜੀਤ ਸਿੰਘ ਨੇ ਬੇਹੱਦ ਪਸੰਦ ਕੀਤਾ ਸੀ। 
ਰਾਣਾ ਗੁਰਜੀਤ ਸਿੰਘ ਨੇ ਸਿਰਫ 21 ਦਿਨਾਂ ਬਾਅਦ ਹੀ ਫਾਇਰ ਬ੍ਰਿਗੇਡ ਨੂੰ ਇਕ ਨਵੀਂ ਅਤਿ-ਆਧੁਨਿਕ ਖੂਬੀਆਂ ਵਾਲੀ ਨਵੀਂ ਫਾਇਰ ਬ੍ਰਿਗੇਡ ਗੱਡੀ ਦੇ ਦਿੱਤੀ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਦੂਸਰੀ ਵੀ ਜਲਦੀ ਹੀ ਆ ਰਹੀ ਹੈ। ਨਗਰ ਕੌਂਸਲ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਅਤੇ ਕਾਰਜ ਸਾਧਕ ਅਫਸਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਹੁਣ ਕਾਂਗਰਸ ਸਰਕਾਰ ਦੇ ਰਾਜ ਵਿਚ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਵਿਕਾਸ ਕੰਮ, ਈਮਾਨਦਾਰੀ ਨਾਲ ਡਿਊਟੀ ਦੇਣ ਵਾਲੇ ਕਰਮਚਾਰੀਆਂ ਅਤੇ ਕੰਮ ਦੀ ਕੁਆਲਿਟੀ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ, ਜਿਸ ਕਾਰਨ ਸਮੂਹ ਕਰਮਚਾਰੀਆਂ ''ਚ ਇਕ ਨਵੀਂ ਊਰਜਾ ਦਾ ਸੰਚਾਰ ਸ਼ੁਰੂ ਹੋ ਚੁੱਕਾ ਹੈ। ਸ਼੍ਰੀ ਤਿਵਾੜੀ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਵਾਧੂ ਅਤੇ ਫਜ਼ੂਲ ਖਰਚਿਆਂ ਨੂੰ ਸਮਾਪਤ ਕਰ ਕੇ ਘੱਟ ਖਰਚੇ ''ਚ ਲੋਕਾਂ ਨੂੰ ਵੱਧ ਤੋਂ ਵੱਧ ਤੇ ਵਧੀਆ ਸਹੂਲਤਾਂ ਦੇਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। 

Babita Marhas

News Editor

Related News