ਸ਼ਾਰਟ ਸਰਕਟ ਕਾਰਨ ਘਰ ''ਚ ਲੱਗੀ ਅੱਗ ਲੱਖਾਂ ਦਾ ਸਾਮਾਨ ਸੜ ਕੇ ਸੁਆਹ

Saturday, May 05, 2018 - 12:25 AM (IST)

ਜ਼ੀਰਾ(ਅਕਾਲੀਆਂਵਾਲਾ)—ਪਿੰਡ ਫੇਰੋਕੇ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਵਿਚ ਅੱਗ ਲੱਗ ਜਾਣ ਕਾਰਨ ਇਕ ਐਕਟਿਵਾ ਤੋਂ ਇਲਾਵਾ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 2:30 ਵਜੇ ਪਿੰਡ ਵਿਚੋਂ ਲੰਘਦੀ ਬਿਜਲੀ ਸਪਲਾਈ ਦੀ ਵੱਡੀ ਤਾਰ ਅਚਾਨਕ ਟੁੱਟ ਕੇ ਦੂਸਰੀਆਂ ਤਾਰਾਂ 'ਤੇ ਡਿੱਗ ਗਈ ਅਤੇ ਡਬਲ ਫੇਸ ਹੋ ਗਿਆ, ਜਿਸ ਨਾਲ ਉਨ੍ਹਾਂ ਦੇ ਘਰ ਦੇ ਸਟੋਰ 'ਚ ਬਿਜਲੀ ਸਪਲਾਈ ਦਾ ਸ਼ਾਰਟ ਸਰਕਟ ਹੋ ਗਿਆ ਅਤੇ ਅੱਗ ਲੱਗ ਗਈ, ਜਿਸ ਨਾਲ ਸਟੋਰ ਵਿਚ ਖੜ੍ਹੀ ਐਕਟਿਵਾ ਤੋਂ ਇਲਾਵਾ ਪੱਖੇ, ਟੀ. ਵੀ. ਅਤੇ ਕਰੀਬ ਡੇਢ ਲੱਖ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।


Related News