ਅੱਗ ਲੱਗਣ ਨਾਲ ਸੈਂਕੜੇ ਏਕੜ ਨਾੜ ਹੋਇਆ ਸੁਆਹ

04/26/2018 12:54:19 AM

ਜਲਾਲਾਬਾਦ(ਨਿਖੰਜ)—ਪਿੰਡ ਗੁਮਾਨੀ ਵਾਲਾ ਵਿਖੇ ਅੱਜ ਦੁਪਹਿਰ ਨੂੰ 12 ਵਜੇ ਦੇ ਕਰੀਬ ਪਿੰਡ ਦੇ ਇਕ ਕਿਸਾਨ ਦੇ ਖੇਤ 'ਚ ਪਏ ਨਾੜ ਨੂੰ ਅਚਾਨਕ ਅੱਗ ਲੱਗਣ ਨਾਲ ਸੈਂਕੜੇ ਏਕੜ ਨਾੜ ਅੱਗ ਦੀ ਭੇਟ ਚੜ੍ਹਨ ਨਾਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੇ ਵਾਪਰਨ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਮੈਡਮ ਲਵਮੀਤ ਕੌਰ ਅਤੇ ਥਾਣਾ ਸਦਰ ਜਲਾਲਾਬਾਦ ਦੇ ਮੁਖੀ ਭੋਲਾ ਸਿੰਘ ਨੇ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਬਣੇ ਰਿਲਾਇੰਸ ਪੈਟਰੋਲ ਪੰਪ ਦੇ ਨਾਲ ਅਤੇ ਆਸ-ਪਾਸ ਦੇ ਖੇਤਾਂ ਵਿਚ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰ ਕੇ ਫਾਇਰ ਬਿਗ੍ਰੇਡ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ। 
ਇਸ ਘਟਨਾ ਦੇ ਬਾਰੇ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਅਚਾਨਕ ਅੱਗ ਲੱਗਣ ਨਾਲ ਉਨ੍ਹਾਂ ਦਾ 100 ਏਕੜ ਤੋਂ ਵਧੇਰੇ ਨਾੜ ਸੜ ਕੇ ਸੁਆਹ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪਸ਼ੂਆਂ ਲਈ ਤੂੜੀ ਬਣਾਉਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪੀੜਤ ਕਿਸਾਨਾਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦੀ ਮੁਆਵਜ਼ਾ ਰਾਸ਼ੀ ਦਿੱਤੀ । ਕੀ ਕਹਿਣਾ ਹੈ ਐੱਸ. ਐੱਚ. ਓ. ਦਾ : ਇਸ ਘਟਨਾ ਦੇ ਸਬੰਧ 'ਚ ਥਾਣਾ ਸਦਰ ਜਲਾਲਾਬਾਦ ਦੇ ਐੱਸ. ਐੱਚ. ਓ. ਭੋਲਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਅਤੇ ਪੁਲਸ ਵਿਭਾਗ ਵੱਲੋਂ ਅੱਗ ਬੁਝਾਉਣ ਲਈ ਪੂਰੀ ਮੁਸਤੈਦੀ ਦਿਖਾਈ ਗਈ ਹੈ, ਜਿਸ ਕਾਰਨ ਆਗੂ 'ਤੇ ਕਾਬੂ ਪਾਇਆ ਗਿਆ ਹੈ। ਸ਼ਰਾਰਤੀ ਅਨਸਰ ਵੱਲੋਂ ਕਣਕ ਕੱਟਣ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਗਈ ਤੇ ਇਹ ਅੱਗ ਕਈ ਜ਼ਮੀਨਾਂ 'ਚੋਂ ਹੁੰਦੀ ਹੋਈ ਕੁੱਟੀ ਰੋਡ ਸਥਿਤ ਲੱਕੜਾਂ ਦੇ ਆਰੇ 'ਤੇ ਪਹੁੰਚ ਗਈ ਤੇ ਅੱਗ ਨੇ ਲੱਕੜ ਦੇ ਆਰ 'ਤੇ ਮਲਬੇ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਕਾਰਨ ਆਰੇ ਦਾ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ 'ਤੇ ਕਾਬੂ ਪਾਉਣ ਲਈ ਫਿਰੋਜ਼ਪੁਰ ਅਤੇ ਆਸ-ਪਾਸ ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਆਰੇ ਦੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ ਉਸ ਦਾ ਕਰੀਬ 7-8 ਲੱਖ ਦਾ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਗੁਰੂਹਰਸਹਾਏ ਵਿਚ ਪਹਿਲਾਂ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਗੁਰੂਹਰਸਹਾਏ ਡਵੀਜ਼ਨ ਹੋਣ ਦੇ ਬਾਵਜੂਦ ਇਥੇ ਫਾਇਰ ਬ੍ਰਿਗੇਡ ਦੀ ਸਹੂਲਤ ਨਹੀਂ ਹੈ। ਇਸ ਮੌਕੇ ਲੋਕਾਂ ਨੇ ਗੁਰੂਹਰਸਹਾਏ ਵਿਚ ਜਲਦ ਫਾਇਰ ਬ੍ਰਿਗੇਡ ਮੁਹੱਈਆ ਕਰਵਾਉਣ ਦੀ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ। 


Related News