ਗੈਸ ਲੀਕ ਹੋਣ ਨਾਲ ਸਿਲੰਡਰ ਨੂੰ ਲੱਗੀ ਅੱਗ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

Thursday, Mar 08, 2018 - 01:56 AM (IST)

ਜਲਾਲਾਬਾਦ(ਸੇਤੀਆ, ਜਤਿੰਦਰ, ਸੰਧੂ, ਨਿਖੰਜ)-ਉਪਮੰਡਲ ਦੇ ਪਿੰਡ ਅਰਨੀਵਾਲਾ (ਕੱਟੀਆਂਵਾਲਾ) ਨਜ਼ਦੀਕ ਢਾਣੀ ਬੱਘਾ ਸਿੰਘ 'ਚ ਇਕ ਘਰ ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਘਰ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡਾਂ 'ਚ ਮਨਿਆਰੀ ਦਾ ਸਾਮਾਨ ਵੇਚਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਕਰੀਬ 4 ਵਜੇ ਉਸ ਦੀ ਧੀ ਕਾਜਲ ਰਾਣੀ ਆਪਣੀ ਮਾਤਾ ਲਈ ਚਾਹ ਬਣਾ ਰਹੀ ਸੀ। ਅਚਾਨਕ ਗੈਸ ਲੀਕ ਹੋਈ ਅਤੇ ਸਿਲੰਡਰ ਅੱਗ ਦੀ ਲਪੇਟ ਵਿਚ ਆ ਗਿਆ। ਉਸ ਨੇ ਦੱਸਿਆ ਕਿ ਰਸੋਈ ਦਾ ਸਾਮਾਨ ਸਿਲੰਡਰ ਬੈੱਡਰੂਮ ਵਿਚ ਹੀ ਪਿਆ ਹੋਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਜਿਸ ਵਿਚ ਐੱਲ. ਸੀ. ਡੀ., ਸਿਲਾਈ ਮਸ਼ੀਨ, ਮੁਨਿਆਰੀ ਦਾ ਸਾਮਾਨ, ਡਬਲ ਬੈੱਡ ਅਤੇ ਲੜਕੀ ਲਈ ਜੋੜਿਆ ਹੋਇਆ ਦਾਜ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਬੜੀ ਮੁਸ਼ਕਲ ਨਾਲ ਉਨ੍ਹਾਂ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਨੁਕਸਾਨੇ ਗਏ ਸਾਮਾਨ ਦੀ ਕੀਮਤ ਕਰੀਬ 80 ਹਜ਼ਾਰ ਰੁਪਏ ਹੈ ਅਤੇ ਉਸ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ।


Related News