ਜ਼ਮੀਨ ਦਾ ਇਕਰਾਰਨਾਮਾ ਕਰਕੇ ਕਿਸੇ ਹੋਰ ਨੂੰ ਰਜਿਸਟਰੀ ਕਰਵਾਉਣ ਦੇ  ਦੋਸ਼ ‘ਚ ਇਕ ਨਾਮਜ਼ਦ

Thursday, Feb 20, 2025 - 02:16 PM (IST)

ਜ਼ਮੀਨ ਦਾ ਇਕਰਾਰਨਾਮਾ ਕਰਕੇ ਕਿਸੇ ਹੋਰ ਨੂੰ ਰਜਿਸਟਰੀ ਕਰਵਾਉਣ ਦੇ  ਦੋਸ਼ ‘ਚ ਇਕ ਨਾਮਜ਼ਦ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਰਵਲੀਨ ਕੌਰ ਪੁੱਤਰੀ ਸਵ. ਜਤਿੰਦਰ ਪਾਲ ਸਿੰਘ ਵਾਸੀ ਬਸੰਤ ਐਵੇਨਿਊ ਲੁਧਿਆਣਾ ਦੇ ਬਿਆਨਾਂ ਤੇ ਜਸਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੁਧਾਰ ਵਿਰੁੱਧ ਜ਼ਮੀਨ ਦਾ ਇਕਰਾਰਨਾਮਾ ਕਰਕੇ ਪੈਸੇ ਲੈ ਕੇ ਇਕਰਾਰਨਾਮਾ ਬਿਨਾਂ ਖਾਰਿਜ ਕੀਤਿਆਂ ਕਿਸੇ ਹੋਰ ਨੂੰ ਰਜਿਸਟਰੀ ਕਰਵਾਉਣ ਦੇ ਦੋਸ਼ ਅਧੀਨ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ

ਸ਼ਿਕਾਇਤਕਰਤਾ ਰਵਲੀਨ ਕੌਰ ਨੇ ਐੱਸ. ਐੱਸ. ਪੀ. ਜ਼ਿਲ੍ਹਾ ਦਿਹਾਤੀ ਨੂੰ ਇਕ ਦਰਖ਼ਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਸੀ ਜਿਸ ਦੀ ਪੜਤਾਲ ਡੀ ਐਸ ਪੀ (ਡੀ) ਨੇ ਕੀਤੀ ਅਤੇ ਪੜਤਾਲੀਆ ਰਿਪੋਰਟ ਵਿਚ ਲਿਖਿਆ ਕਿ ਜਸਦੀਪ ਸਿੰਘ ਵੱਲੋ ਆਪਣੀ ਜ਼ਮੀਨ ਵੇਚਣ ਦਾ ਇਕਰਾਰਨਾਮਾ ਜਤਿੰਦਰਪਾਲ ਸਿੰਘ ਨਾਲ ਕੀਤਾ ਸੀ ਅਤੇ ਰਜਿਸਟਰੀ ਕਰਵਾਉਣ ਦੀ ਤਾਰੀਖ਼ ਮਿਤੀ 15.10.2021 ਮੁਕੱਰਰ ਹੋਈ ਸੀ ਅਤੇ ਬਿਆਨੇ ਵੱਜੋ 12,35,000/- ਰੁਪਏ ਜਤਿੰਦਰਪਾਲ ਵੱਲੋ ਵਸੂਲ ਪਾਏ ਸੀ,ਜਤਿੰਦਰ ਸਿੰਘ ਵੱਲੋ ਜਸਦੀਪ ਸਿੰਘ ਨਾਲ ਗੱਲ ਕਰਕੇ ਰਜਿਸਟਰੀ ਦੀ ਮਿਆਦ ਵਧਾ ਲਈ ਗਈ ਸੀ ਅਤੇ ਉਸਤੋਂ ਬਾਅਦ ਜਤਿੰਦਰਪਾਲ ਸਿੰਘ ਵੱਲੋ ਆਪਣੀ ਫਰਮ ਦੇ ਅਕਾਊਂਟ ਵਿੱਚ ਮਿਤੀ 18.10.2021 ਨੂੰ 50,000/- ਰੁਪਏ, ਮਿਤੀ 19.10.2021 ਨੂੰ 4,50,000/-ਰੁਪਏ ਅਤੇ ਮਿਤੀ 17- 11-2021 ਨੂੰ 5,00,000/-ਰੁਪਏ ਜਸਦੀਪ ਸਿੰਘ ਅਤੇ ਉਸਦੇ ਦੁਕਾਨ ਦੇ ਅਕਾਊਂਟ ਵਿੱਚ ਪਾਏ ਗਏ। ਇਕ ਪਾਸੇ ਤਾਂ ਜਸਦੀਪ ਸਿੰਘ ਵੱਲੋਂ 8.10.2021 ਨੂੰ ਸਬ-ਤਹਿਸੀਲ ਮੁਲਾਪੁਰ ਦਾਖਾ ਵਿਖੇ ਉਕਤ ਪ੍ਰਾਪਟੀ ਸਬੰਧੀ ਰਜਿਸਟਰੀ ਨੂੰ ਲੈ ਕੇ ਆਪਣੀ ਹਾਜਰੀ ਲਗਵਾਈ ਅਤੇ ਦੂਜੇ ਪਾਸੇ ਰਜਿਸਟਰੀ ਕਰਵਾਉਣ ਦੀ ਤਾਰੀਕ ਅੱਗੇ ਵੱਧਾ ਕੇ ਉਕਤ ਢੰਗ ਨਾਲ 10 ਲੱਖ ਰੁਪਏ ਦੀ ਹੋਰ ਰਕਮ ਹਾਸਲ ਕੀਤੀ। 

ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...

ਇਸ ਤੋਂ ਇਲਾਵਾ ਇਕ ਕਾਨੂੰਨੀ ਨੋਟਿਸ ਜਤਿੰਦਰਪਾਲ ਸਿੰਘ ਨੂੰ ਭੇਜਿਆ ਪਰ ਉਸ ਵਿੱਚ ਉਕਤ ਹਾਸਲ ਕੀਤੀ ਰਕਮ ਦਾ ਤੱਥ ਨਹੀ ਲਿਖਿਆ। ਇਸ ਤੋਂ ਇਲਾਵਾ ਜਸਦੀਪ ਸਿੰਘ ਵੱਲੋ ਉਕਤ ਇਕਰਾਰਨਾਮਾ ਖਾਰਜ ਕਰਵਾਉਣ ਲਈ ਇਕ ਦੀਵਾਨੀ ਦਾਵਾ ਕੀਤਾ, ਜਿਸ ਵਿੱਚ ਵੀ ਬਾਅਦ ਵਿੱਚ ਹਾਸਲ ਕੀਤੀ 10 ਲੱਖ ਰੁਪਏ ਦੀ ਰਕਮ ਦਾ ਜਿਕਰ ਨਹੀ ਕੀਤਾ  ਅਤੇ ਇਕਰਾਰਨਾਮਾ ਖਾਰਜ ਕਰਵਾਏ ਬਗੈਰ ਹੀ ਜਮੀਨ ਅੱਗੇ ਮਨਦੀਪ ਸਿੰਘ ਅਤੇ  ਰਣਜੀਤ ਸਿੰਘ ਵਗੈਰਾ ਨੂੰ ਵੇਚ ਦਿੱਤੀ ਅਤੇ ਬਿਆਨੇ ਅਧੀਨ ਹਾਸਲ ਕੀਤੀ ਰਕਮ ਵੀ ਦਰਖਾਸਤੀ ਧਿਰ ਨੂੰ ਵਾਪਿਸ ਨਾ ਕੀਤੀ। ਜਿਸ ਤੋਂ ਉਸ ਦੀ ਧੋਖਾਦੇਹੀ ਦੀ ਨੀਅਤ ਸ਼ੁਰੂ ਤੋਂ ਹੀ ਕਰਨੀ ਜਾਪਦੀ ਹੈ ਅਤੇ ਉਸ ਵੱਲੋ ਆਪਣੇ ਆਪ ਨੂੰ ਗਲਤ ਢੰਗ ਨਾਲ ਫਾਇਦਾ ਅਤੇ ਦਰਖਾਸਤੀ ਧਿਰ ਨੂੰ ਗਲਤ ਢੰਗ ਨਾਲ ਨੁਕਸਾਨ ਪਹੁੰਚਾਇਆ ਹੈ । ਜਿਸ ਤੇ ਸੀਨੀਅਰ ਕਪਤਾਨ ਪੁਲਸ ਲੁਧਿਆਣਾ (ਦਿਹਾਤੀ) ਜੀ ਦੇ ਹੁਕਮ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੀ ਜਾਂਚ ਏ ਐਸ ਆਈ ਸੁਰਿੰਦਰ ਸਿੰਘ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News