ਘਰੇਲੂ ਲੜਾਈ ਮਗਰੋਂ ਪੇਕਿਆਂ ਨੂੰ ਲਿਆ ਕੇ ਕਰਵਾਈ ਕੁੱਟਮਾਰ, ਪੁਲਸ ਨੇ ਦਰਜ ਕੀਤਾ ਮਾਮਲਾ

Saturday, Jul 20, 2024 - 03:32 PM (IST)

ਘਰੇਲੂ ਲੜਾਈ ਮਗਰੋਂ ਪੇਕਿਆਂ ਨੂੰ ਲਿਆ ਕੇ ਕਰਵਾਈ ਕੁੱਟਮਾਰ, ਪੁਲਸ ਨੇ ਦਰਜ ਕੀਤਾ ਮਾਮਲਾ

ਸਾਹਨੇਵਾਲ/ਕੋਹਾੜਾ (ਜਗਰੂਪ)- ਘਰ ਦੇ ਮਾਮੂਲੀ ਵਿਵਾਦ ਨੂੰ ਲੈ ਕੇ ਪੇਕਿਆਂ ਤੋਂ ਰਿਸ਼ਤੇਦਾਰਾਂ ਨੂੰ ਨਾਲ ਲਿਆ ਕੇ ਕਰ ਦਿੱਤੀ ਕੁੱਟਮਾਰ। ਮਾਮਲਾ ਥਾਣਾ ਕੂੰਮ ਕਲਾਂ ਅਧੀਨ ਅਉਂਦੀ ਚੌਕੀ ਕਟਾਣੀ ਕਲਾਂ ਦੇ ਪਿੰਡ ਕੋਟ ਗੰਗੂਰਾਏ ਤੋਂ ਆਇਆ। ਇਥੋਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੀ ਘਰਵਾਲੀ ਹਰਮਿੰਦਰ ਕੌਰ ਅਤੇ ਉਸ ਦੀ ਭਰਜਾਈ 'ਚ ਮਾਮੂਲੀ ਘਰੇਲੂ ਵਿਵਾਦ ਚੱਲਦਾ ਰਹਿੰਦਾ ਸੀ। 

ਇਹ ਖ਼ਬਰ ਵੀ ਪੜ੍ਹੋ - ਘਰੋਂ ਦੋਸਤਾਂ ਨਾਲ ਗਿਆ ਜਵਾਨ ਪੁੱਤ ਨਹੀਂ ਪਰਤਿਆ ਘਰ! ਪਿਓ ਨੂੰ ਆਏ ਫ਼ੋਨ ਨਾਲ ਪੈਰਾਂ ਹੇਠੋਂ ਖਿਸਕੀ ਜ਼ਮੀਨ

ਸੁਖਵਿੰਦਰ ਨੇ ਦੱਸਿਆ ਕਿ 16 ਜੁਲਾਈ ਨੂੰ ਮੇਰੀ ਭਰਜਾਈ ਸਿਮਰਨ ਕੌਰ ਉਰਫ ਚਰਨਜੀਤ ਕੌਰ ਪਤਨੀ ਹਰਵਿੰਦਰ ਸਿੰਘ ਆਪਣੇ ਪੇਕੇ ਪਿੰਡ ਜਮਾਲਪੁਰ ਤਾਜਪੁਰ ਰੋਡ ਲੁਧਿਆਣਾ ਗਈ ਹੋਈ ਸੀ। ਸ਼ਾਮ ਨੂੰ ਲਗਭਗ ਸਾਢੇ 6 ਵਜੇ ਜਦੋਂ ਉਹ ਵਾਪਸ ਆਈ ਤਾਂ ਆਪਣੇ ਨਾਲ ਆਪਣੀ ਭੈਣ ਭੋਲੀ, ਭਰਜਾਈ ਰਮਨਦੀਪ ਕੌਰ, ਭੈਣ ਭੋਲੀ ਦਾ ਲੜਕਾ ਜਸ਼ਨ ਉਰਫ ਬੰਟੀ ਪੁੱਤਰ ਜੋਧਾ ਅਤੇ ਭਰਜਾਈ ਦਾ ਲੜਕਾ ਹਰਮਨ ਅਤੇ ਮੇਰੀ ਭਰਜਾਈ ਦਾ ਪਿਓ ਨੂੰ ਨਾਲ ਲੈ ਕੇ ਘਰ ਆ ਕੇ ਮੇਰੀ ਪਤਨੀ ਦੇ ਹੱਥੋਪਾਈ ਕਰਨ ਲੱਗ ਗਏ। ਉਸ ਸਮੇਂ ਮੈਂ ਖੇਤ ਗਿਆ ਹੋਇਆ ਸੀ। 

ਇਹ ਖ਼ਬਰ ਵੀ ਪੜ੍ਹੋ - ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦੇ ਕਤਲਕਾਂਡ ਦੀ ਗੁੱਥੀ ਸੁਲਝੀ, ਪੁਲਸ ਨੇ 24 ਘੰਟਿਆਂ 'ਚ ਕਾਬੂ ਕੀਤੇ ਮੁਲਜ਼ਮ

ਉਸ ਨੇ ਅੱਗੇ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਿਆ ਤਾਂ ਘਰ ਆ ਕੇ ਆਪਣੀ ਪਤਨੀ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਭਰਜਾਈ ਦੇ ਭਾਣਜੇ ਜਸ਼ਨ ਉਰਫ ਬੰਟੀ ਨੇ ਮੇਰੇ ਸਿਰ 'ਚ ਕੋਈ ਤਿੱਖੀ ਚੀਜ ਮਾਰੀ ਜਿਸ ਨਾਲ ਮੈਂ ਜ਼ਮੀਨ 'ਤੇ ਡਿੱਗ ਗਿਆ। ਮੈਨੂੰ ਥੱਲੇ ਡਿੱਗੇ ਨੂੰ ਮੇਰੇ ਭਰਾ ਹਰਵਿੰਦਰ ਸਿੰਘ, ਭਰਜਾਈ ਦੇ ਪਿਤਾ ਅਤੇ ਰਮਨਦੀਪ ਕੌਰ ਦੇ ਲੜਕੇ ਹਰਮਨ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸ਼ਿਕਾਇਤ 'ਤੇ ਥਾਣਾ ਕੂੰਮ ਕਲਾਂ ਪੁਲਸ ਨੇ ਮਾਮਲਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News