ਜੇਲ੍ਹ ''ਚੋਂ ਬਰਾਮਦ ਹੋਏ 6 ਫੋਨ, 7 ਹਵਾਲਾਤੀਆਂ ਦੇ ਖ਼ਿਲਾਫ਼ ਪਰਚਾ ਦਰਜ
Thursday, Jul 30, 2026 - 03:43 PM (IST)
ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ 11 ਜੁਲਾਈ ਤੋਂ 28 ਜੁਲਾਈ ਦੇ ਦਰਮਿਆਨ ਰੂਟੀਨ ਚੈਕਿੰਗਾਂ 'ਚ 6 ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਸਹਾਇਕ ਸੁਪਰੀਡੈਂਟ ਨੇ ਦੱਸਿਆ ਕਿ ਜੇਲ੍ਹ ਗਾਰਦ ਵੱਲੋਂ ਰੂਟੀਨ ਚੈਕਿੰਗਾਂ ਦੇ ਦੌਰਾਨ ਹਵਾਲਾਤੀਆਂ ਕੁਲਵੰਤ ਸਿੰਘ ਪਿੰਡ ਬਹਿਕ ਖਾਸ, ਗੁਰਜੀਤ ਸਿੰਘ ਪਿੰਡ ਨੌਸ਼ਹਿਰਾ ਵਾਲਾ, ਗੁਰਪ੍ਰੀਤ ਸਿੰਘ ਗੋਰੀ ਪਿੰਡ ਪੀਰ ਇਸਮਾਈਲ ਖਾਂ, ਮਨੀਸ਼ ਰਾਜਪੂਤ ਵਾਸੀ ਖਲਾਸੀ ਲਾਈਨ ਕੈਂਟ, ਪ੍ਰਿਆਂਸ਼ੂ ਵਾਸੀ ਭੰਡਾਰੀਆਂ ਵਾਲੀ ਗਲੀ ਸਿਟੀ, ਸੰਦੀਪ ਸਿੰਘ ਪਿੰਡ ਚਾਂਦੀ ਵਾਲਾ, ਧਰਮਪ੍ਰੀਤ ਸਿੰਘ ਜੱਸਾ ਪਿੰਡ ਝੋਕ ਹਰੀਹਰ ਕੋਲੋਂ ਉਕਤ ਫੋਨ ਬਰਾਮਦ ਕੀਤੇ ਗਏ ਹਨ। ਪੁਲਸ ਨੇ ਸਾਰਿਆਂ ਦੇ ਖ਼ਿਲਾਫ਼ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਹੈ।
