ਕਤਲ ਦੇ ਮਾਮਲੇ ’ਚ ਪਿਤਾ ਸਣੇ ਦੋ ਪੁੱਤਰ ਗ੍ਰਿਫ਼ਤਾਰ

Sunday, Oct 04, 2026 - 10:51 AM (IST)

ਕਤਲ ਦੇ ਮਾਮਲੇ ’ਚ ਪਿਤਾ ਸਣੇ ਦੋ ਪੁੱਤਰ ਗ੍ਰਿਫ਼ਤਾਰ

ਅਬੋਹਰ (ਸ. ਹ.) : ਥਾਣਾ ਬਹਾਵਵਾਲਾ ਦੇ ਸਹਾਇਕ ਇੰਚਾਰਜ ਭੂਪਿੰਦਰ ਸਿੰਘ, ਸੀਤੋ ਚੌਂਕੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਖੁੱਬਣ 'ਚ ਹੋਏ ਕਤਲ ਦੇ ਮਾਮਲੇ ’ਚ ਸਮੀਰ ਅਤੇ ਸਾਗਰ ਪੁੱਤਰ ਸੁਨੀਲ ਕੁਮਾਰ, ਸੁਨੀਲ ਕੁਮਾਰ ਪੁੱਤਰ ਸੰਤਰਾਮ ਵਾਸੀ ਖੁੱਬਣ ਨੂੰ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਥਾਣਾ ਬਹਾਵਵਾਲਾ ਪੁਲਸ ਨੇ ਸਿਕੰਦਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੁੱਬਣ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਭਰਾ ’ਤੇ ਹਮਲਾ ਕਰ ਕੇ ਜ਼ਖਮੀ ਕਰਨ ਅਤੇ ਇਲਾਜ ਦੌਰਾਨ ਹਰਦੀਪ ਦੀ ਮੌਤ ਦੇ ਮਾਮਲੇ ’ਚ 19.8.26 ਨੂੰ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ’ਚ ਪੁਲਸ ਨੇ ਸਮੀਰ ਅਤੇ ਸਾਗਰ ਪੁੱਤਰ ਸੁਨੀਲ ਕੁਮਾਰ, ਸੁਨੀਲ ਕੁਮਾਰ ਪੁੱਤਰ ਸੰਤਰਾਮ ਵਾਸੀ ਖੁੱਬਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਸੰਤਰਾਮ ਪੁੱਤਰ ਲੇਖਰਾਮ ਅਜੇ ਵੀ ਫ਼ਰਾਰ ਹੈ।
 


author

Babita

Content Editor

Related News