ਸੜਕ ਹਾਦਸੇ ''ਚ ਵਿਅਕਤੀ ਦੀ ਮੌਤ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Monday, Oct 05, 2026 - 02:50 PM (IST)

ਸੜਕ ਹਾਦਸੇ ''ਚ ਵਿਅਕਤੀ ਦੀ ਮੌਤ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਫਾਜਿ਼ਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਣ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜਸਪਾਲ ਸਿੰਘ ਵਾਸੀ ਢਾਣੀ ਕਰਨੈਲ ਸਿੰਘ ਅਬੋਹਰ ਨੇ ਦੱਸਿਆ ਕਿ ਉਸਦਾ ਸਾਲਾ ਰਾਜੂ ਸਿੰਘ ਵਾਸੀ ਪਿੰਡ ਅਲਿਆਣਾ ਜੋ ਕਿ ਕੰਮ ਤੋਂ ਵਾਪਸ ਪਰਤ ਰਿਹਾ ਸੀ ਅਤੇ ਜਦੋਂ ਉਹ ਘੱਲੂ ਕਟਹੈੜਾ ਰੋਡ ਤੋਂ ਪੁੱਜੇ ਤਾਂ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਥਰੀ ਵ੍ਹੀਲਰ ਆ ਗਿਆ।

ਇਸ ਕਾਰਨ ਉਸਦੇ ਮੋਟਰਸਾਈਕਲ ਦੀ ਥਰੀ ਵੀਲ੍ਹਰ ਨਾਲ ਟੱਕਰ ਹੋ ਗਈ ਅਤੇ ਟਰੈਕਟਰ-ਟਰਾਲੀ ਉਸਦੇ ਉਪਰ ਦੀ ਲੰਘ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।


author

Babita

Content Editor

Related News