ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ
Monday, Sep 28, 2026 - 02:22 PM (IST)
ਫਿਰੋਜ਼ਪੁਰ- ਫਿਰੋਜ਼ਪੁਰ ਵਿਖੇ ਡੀਸੀ ਦਫ਼ਤਰ ਦੇ ਬਾਹਰ ਵੋਟ ਚੋਰੀ ਅਤੇ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ 5 ਸਾਲ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਵੋਟਾਂ ਚੋਰੀ ਹੋ ਰਹੀਆਂ ਹਨ, ਪਰ ਉਸ ਵੇਲੇ ਕੋਈ ਯਕੀਨ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਐਸਆਈਆਰ ਕਰਵਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜਾਂਚ ਦੇ ਨਾਮ ’ਤੇ ਨਾ ਤਾਂ ਪਾਸਪੋਰਟ ਮੰਨਿਆ ਜਾਂਦਾ ਹੈ ਅਤੇ ਨਾ ਹੀ ਆਧਾਰ ਕਾਰਡ। ਕਿਹਾ ਜਾਂਦਾ ਹੈ ਕਿ ਕੋਈ ਹੋਰ ਕਾਗਜ਼ ਲੈ ਕੇ ਆਓ, ਤਾਂ ਹੀ ਵੋਟ ਰਹੇਗੀ, ਨਹੀਂ ਤਾਂ ਵੋਟ ਕੱਟ ਦਿੱਤੀ ਜਾਵੇਗੀ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਤੱਕ ਮਹਾਰਾਸ਼ਟਰ ਵਿੱਚ 75 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਬਿਹਾਰ, ਬੰਗਾਲ ਅਤੇ ਹੁਣ ਪੰਜਾਬ ਵਿੱਚ ਐਸਆਈਆਰ ਚੱਲ ਰਹੀ ਹੈ ਤੇ ਹੁਣ ਤੱਕ 20 ਲੱਖ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਤਲਾਹ ਮਿਲੀ ਹੈ ਕਿ ਇਹ ਅੰਕੜਾ 20 ਦੀ ਥਾਂ 40 ਲੱਖ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰਐਸਐਸ ਦੇ ਲੋਕ ਹਲਕਿਆਂ ਵਿੱਚ ਜਾ ਕੇ ਦੱਸਦੇ ਹਨ ਕਿ ਕਿਹੜੇ ਪਿੰਡ ਦੀਆਂ ਕਿਹੜੀਆਂ ਵੋਟਾਂ ਕੱਟਣੀਆਂ ਹਨ। ਹਰ ਇੱਕ ਬੂਥ ਵਿੱਚੋਂ 10 ਤੋਂ 15 ਪੱਕੀਆਂ ਕਾਂਗਰਸ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਹਰਿਆਣਾ ਵਿੱਚ 33 ਹਜ਼ਾਰ ਵੋਟਾਂ ਦਾ ਫਰਕ ਨਾ ਪੈਂਦਾ ਤਾਂ ਅੱਜ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੋਣੀ ਸੀ।
ਉਨ੍ਹਾਂ ਕਿਹਾ ਵੋਟਾਂ ਕੱਟਣ ਦਾ ਕੰਮ ਇਲੈਕਸ਼ਨ ਕਮਿਸ਼ਨ ਗਿਆਨੇਸ਼ ਕੁਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਪਹਿਲਾਂ ਇਲੈਕਸ਼ਨ ਕਮਿਸ਼ਨ ਚੁਣਿਆ ਜਾਂਦਾ ਸੀ, ਜਿਸ ਵਿਚ ਦੇਸ਼ ਦਾ ਚੀਫ ਜਸਟੀਸ ਬੈਠਦਾ ਸੀ ਅਤੇ ਵਿਰੋਧੀ ਧਿਰ ਦਾ ਲੀਡਰ ਅਤੇ ਪ੍ਰਧਾਨ ਮੰਤਰੀ ਵੀ ਬੈਠਦਾ ਸੀ, ਫਿਰ ਫੈਸਲਾ ਹੁੰਦਾ ਸੀ। ਪਰ ਇਨ੍ਹਾਂ ਨੇ ਸੀਸਟਮ ਬਦਲ ਦਿੱਤਾ ਅਤੇ ਨਾ ਹੀ ਹੁਣ ਚੀਫ ਜਸਟੀਸ ਬੈਠਦਾ ਸੀ ਅਤੇ ਵਿਰੋਧੀ ਧਿਰ ਦਾ ਲੀਡਰ ਕੱਢ ਦਿੱਥਾ ਅਤੇ ਇਲੈਕਸ਼ਨ ਕਮਿਸ਼ਨ ਜਨੇਸ਼ ਕੁਮਾਰ ਨੂੰ ਬਿਠਾ ਦਿੱਤਾ। ਉਸ ਨੂੰ ਸੁਪਰੀਮ ਕੋਰਟ ਦੇ ਜਜ ਜਨੀਆਂ ਪਾਵਰਾਂ ਦੇ ਦਿੱਤੀਆਂ ਕਿ ਤੈਨੂੰ ਕੋਈ ਬੁਲਾ ਨਹੀਂ ਸਕਦਾ। ਇਸ ਤਰ੍ਹਾਂ ਨੂੰ ਉਸ ਨਾਲ 2 ਸਹਾਇਕ ਇਲੈਕਸ਼ਨ ਕਮਿਸ਼ਨ ਸੰਧੂ ਤੇ ਜੋਸ਼ੀ ਬੈਠੇ ਹਨ। ਇਨ੍ਹਾਂ ਦੋਵਾਂ ਦੀ 5 ਦਿਨ ਪਹਿਲਾਂ ਜ਼ਮੀਰ ਜਾਗੀ ਅਤੇ ਚਿੱਠੀ ਲਿਖੀ ਅਤੇ ਅਖਬਾਰ ਵਿਚ ਛੱਪੀ ਇਹ ਸਾਨੂ੍ੰ ਕੁਝ ਵੀ ਨਹੀਂ ਪੁੱਛਦਾ ਅਕੇ ਗੜਬੜ ਕਰ ਰਿਹਾ ਹੈ ਸਾਡੇ ਤੋਂ ਬਿਨਾਂ ਪੁੱਛੇ ਫੈਸਲੇ ਲਏ ਜਾ ਰਹੇ ਹਨ।
ਉਨ੍ਹਾਂ ਕਿਹਾ ਇਸ ਦੇ ਬੰਦੇ ਵੱਖ ਡਿਪਾਰਟਮੈਂਟ 'ਚ ਬੈਠੇ ਹਨ ਜੋ ਦੱਸ ਰਹੇ ਹਨ ਕਿਸ ਦੀ ਵੋਟ ਰੱਖਣੀ ਤੇ ਕਿਸ ਦੀ ਕੱਟਣੀ ਹੈ। ਜੋ ਉਨ੍ਹਾਂ ਨੇ ਕਿਹਾ ਫਿਰ ਹੀ ਰੌਲਾ ਪਿਆ ਅਤੇ ਹੁਣ ਧਰਨੇ ਪ੍ਰਦਰਸ਼ਨ ਕਰ ਰੇਹ ਹਨ। ਜਨੇਸ਼ ਦੇ ਅਸਤੀੜੇਦੀ ਮੰਗ ਹੈ ਅਤੇ ਜੇਲ੍ਹ 'ਚ ਭੇਜਣ ਦੀ ਮੰਗ ਹੈ। ਉਨ੍ਹਾਂ ਕਿਹਾ ਹੁਣ ਕਾਂਗਰਸੀਓ ਸਾਨੂੰ ਆਪਣੀ ਸੂਝ-ਬੂਝ ਨਾਲ ਬਚਣਾ ਪੈਣਾ ਹੈ, ਅਫਸਰ ਇਨ੍ਹਾਂ ਦੇ ਹਨ ਅਤੇ ਬੂਥਾਂ ਤੇ ਪੈਰਾ ਦੇਣਾ ਪਵੇਗਾ। ਵੋਟਰ ਲੀਸਟਾਂ ਚੈਕ ਕਰੇਕ ਧਰਨੇ ਲਾ ਕੇ ਲੜਾਈ ਕਰ ਕੇ ਬਚ ਸਕਦੇ ਹਾਂ। ਹੁਣ ਕਹਿ ਰਹੇ ਹਨ ਪੰਜਾਬ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਸਰਕਾਰ ਬਣੇ ਨਾ ਹਬਣੇ ਪਰ ਕਾਂਗਰਸ ਪਾਰਟੀ ਸਿਧਾਂਤਾ ਨਾਲ ਸਮਝੋਤਾ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਵੋਟਾਂ ਕੱਟਣ ਦਾ ਕੰਮ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਪੈਨਲ ਵਿੱਚ ਦੇਸ਼ ਦੇ ਚੀਫ਼ ਜਸਟਿਸ, ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਬੈਠਦੇ ਸਨ ਅਤੇ ਫਿਰ ਫੈਸਲਾ ਹੁੰਦਾ ਸੀ। ਪਰ ਹੁਣ ਸਿਸਟਮ ਬਦਲ ਦਿੱਤਾ ਗਿਆ ਹੈ। ਹੁਣ ਨਾ ਤਾਂ ਚੀਫ਼ ਜਸਟਿਸ ਬੈਠਦਾ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ। ਚੋਣ ਕਮਿਸ਼ਨਰ ਵਜੋਂ ਗਿਆਨੇਸ਼ ਕੁਮਾਰ ਨੂੰ ਬਿਠਾ ਦਿੱਤਾ ਗਿਆ ਹੈ ਅਤੇ ਉਸਨੂੰ ਸੁਪਰੀਮ ਕੋਰਟ ਦੇ ਜੱਜ ਜਿੰਨੀਆਂ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ ਕਿ ਉਸਨੂੰ ਕੋਈ ਬੁਲਾ ਵੀ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਉਸਦੇ ਨਾਲ ਦੋ ਸਹਾਇਕ ਚੋਣ ਕਮਿਸ਼ਨਰ ਸੰਧੂ ਅਤੇ ਜੋਸ਼ੀ ਬੈਠੇ ਹਨ। ਇਨ੍ਹਾਂ ਦੋਵਾਂ ਦੀ ਕੁਝ ਦਿਨ ਪਹਿਲਾਂ ਜ਼ਮੀਰ ਜਾਗੀ ਅਤੇ ਉਨ੍ਹਾਂ ਨੇ ਚਿੱਠੀ ਲਿਖੀ, ਜੋ ਅਖ਼ਬਾਰਾਂ ਵਿੱਚ ਵੀ ਛਪੀ ਹੈ ਕਿ ਗਿਆਨੇਸ਼ ਕੁਮਾਰ ਸਾਨੂੰ ਕੁਝ ਵੀ ਨਹੀਂ ਪੁੱਛਦਾ ਅਤੇ ਗੜਬੜ ਕਰ ਰਿਹਾ ਹੈ। ਸਾਡੇ ਤੋਂ ਬਿਨਾਂ ਪੁੱਛੇ ਹੀ ਫੈਸਲੇ ਲਏ ਜਾ ਰਹੇ ਹਨ। ਵੜਿੰਗ ਨੇ ਕਿਹਾ ਕਾਂਗਰਸ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਉਸਨੂੰ ਜੇਲ੍ਹ ਭੇਜਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀਆਂ ਨੂੰ ਆਪਣੀ ਸੂਝ-ਬੂਝ ਨਾਲ ਬਚਣਾ ਪਵੇਗਾ। ਅਫ਼ਸਰ ਉਨ੍ਹਾਂ ਦੇ ਹਨ, ਇਸ ਲਈ ਬੂਥਾਂ ’ਤੇ ਪਹਿਰਾ ਦੇਣਾ ਪਵੇਗਾ। ਵੋਟਰ ਸੂਚੀਆਂ ਚੈੱਕ ਕਰਕੇ, ਧਰਨੇ ਲਾ ਕੇ ਅਤੇ ਲੜਾਈ ਲੜ ਕੇ ਹੀ ਅਸੀਂ ਬਚ ਸਕਦੇ ਹਾਂ।
ਉਨ੍ਹਾਂ ਧਰਨੇ ਵਿੱਚ ਆਏ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਤੁਸੀਂ ਧਰਨੇ ਵਿੱਚ ਆਏ ਹੋ ਤਾਂ ਧਰਨਾ ਲੱਗਣਾ ਵੀ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਪਿੰਡਾਂ ਤੋਂ ਆਏ ਲੋਕਾਂ ਅਤੇ ਵਰਕਰਾਂ ਦਾ ਵੱਡਾ ਇਕੱਠ ਕਰਨ ਲਈ ਧੰਨਵਾਦ ਕੀਤਾ।
