ਫਿਰੋਜ਼ਪੁਰ ’ਚ 6 ਅਕਤੂਬਰ ਨੂੰ 8 ਘੰਟੇ ਬਿਜਲੀ ਰਹੇਗੀ ਬੰਦ
Monday, Oct 05, 2026 - 02:04 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐੱਲ) ਉਪ ਮੰਡਲ ਕੈਂਟ ਨੰਬਰ 2, ਫਿਰੋਜ਼ਪੁਰ ਕੈਂਟ ਦੇ ਉਪ ਮੰਡਲ ਅਫ਼ਸਰ ਇੰਜੀਨੀਅਰ ਕੁਲਦੀਪ ਸਿੰਘ ਨੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 66 ਕੇ.ਵੀ. ਸੋਢੇ ਵਾਲਾ ਬਿਜਲੀ ਘਰ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ ਇਨਕਲੇਵ ਫੀਡਰ ਦੀ ਜ਼ਰੂਰੀ ਮੇਨਟੇਨੈਂਸ (ਮੁਰੰਮਤ) ਕੀਤੀ ਜਾਣੀ ਹੈ।
ਇਸ ਕਾਰਨ ਭਲਕੇ ਮਿਤੀ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਰਹੇਗੀ। ਇਸ ਕੱਟ ਕਰਕੇ ਮੁੱਖ ਤੌਰ ’ਤੇ ਸਿਟੀ ਇਨਕਲੇਵ, ਗੋਲਡਨ ਇਨਕਲੇਵ ਅਤੇ ਰਣਜੀਤ ਕਲੋਨੀ ਦੇ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
