ਅਕਾਲੀ ਦਲ ਦੀ ਸਰਕਾਰ ਬਣਨ ''ਤੇ ਪੰਜਾਬ ''ਚੋਂ ਜੜ ਤੋਂ ਖ਼ਤਮ ਕੀਤਾ ਜਾਵੇਗਾ ਨਸ਼ਾ: ਹਰਸਿਮਰਤ ਕੌਰ ਬਾਦਲ
Monday, Oct 05, 2026 - 08:30 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਅੱਜ ਫ਼ਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲਸ 'ਚ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ 'ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ' ਤਹਿਤ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਐੱਮ.ਪੀ. ਹਰਸਿਮਰਤ ਕੌਰ ਬਾਦਲ ਪਹੁੰਚੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੀਬੀਆਂ ਦੇ ਵਿਚ ਇੰਨਾ ਹੁੰਗਾਰਾ ਹੈ ਕਿਉਂਕਿ ਉਨ੍ਹਾਂ ਦੇ ਵਿਚ ਰੋਸ ਹੈ ਤੇ ਨਰਾਜ਼ਗੀ ਹੈ। ਉਨ੍ਹਾਂ ਕਿਹਾ ਆਪਾਂ ਨਸ਼ੇ ਨੂੰ ਜੜ ਤੋਂ ਪੱਟ ਕੇ ਖ਼ਤਮ ਕਰਨਾ ਹੈ, ਹੁਣ ਪੰਜਾਬ ਦੀ ਜਵਾਨੀ ਨੂੰ ਅਸੀਂ ਮਰਨ ਨਹੀਂ ਦੇਵਾਂਗੇ ਤੇ ਹੁਣ ਅਸੀਂ ਆਪਣੇ ਜਵਾਕਾਂ ਨੂੰ ਆਪ ਬਚਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਵਿਚ ਔਰਤਾਂ ਦਾ ਜੱਥਾ ਤਿਆਰ ਕਰਾਂਗੇ ਤੇ ਉਹ ਨਿਗਰਾਨੀ ਰੱਖਣਗੀਆਂ ਕਿ ਪਿੰਡ ਵਿੱਚ ਨਸ਼ਾ ਕੌਣ ਵੇਚ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2027 ਚ ਸਾਡੀ ਸਰਕਾਰ ਆਉਣ ਤੇ ਨਸ਼ੇ ਨੂੰ ਖਤਮ ਕਰਨ ਲਈ ਇੱਕ ਅਲੱਗ ਮਹਿਕਮਾ ਬਣਾਇਆ ਜਾਵੇਗਾ, ਜਿਸ ਦੀ ਅਗਵਾਈ ਡੀ.ਜੀ.ਪੀ. ਰੈਂਕ ਦੀ ਮਹਿਲਾ ਅਫ਼ਸਰ ਕਰੇਗੀ। ਉਸ ਬੀਬੀ ਦੇ ਨਾਲ ਇੱਕ ਟਾਸਕ ਫੋਰਸ ਹੋਵੇਗੀ ਤੇ ਜਿਹੜਾ ਨਸ਼ਾ ਵੇਚਦਾ ਫੜਿਆ ਗਿਆ ਉਸ ਤੇ ਸਖਤ ਕਾਨੂੰਨੀ ਕਾਰਵਾਈ ਹੋਏਗੀ। ਉਹ ਚਾਹੇ ਕੋਈ ਵੱਡਾ ਅਫਸਰ ਹੋਵੇ ਜਾਂ ਕਿਸੇ ਸਿਆਸੀ ਪਾਰਟੀ ਦਾ ਆਗੂ ਹੀ ਕਿਉਂ ਨਾ ਹੋਵੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ, ਵਰਦੇਵ ਸਿੰਘ ਨੋਨੀ ਮਾਨ, ਨਰਦੇਵ ਬੋਬੀ ਮਾਨ , ਦਰਸ਼ਨ ਸਿੰਘ ਬਰਾੜ ਅਤੇ ਹਰਪਾਲ ਸਿੰਘ ਬੇਦੀ ਚੰਦਨ ਪੈਲਸ ਤੋਂ ਪੈਦਲ ਚੱਲ ਕੇ ਐਸਡੀਐਮ ਦੇ ਦਫਤਰ ਐਸਡੀਐਮ ਦੇ ਨਾਮ ਨਸ਼ਿਆਂ ਨੂੰ ਖਤਮ ਕਰਨ ਅਤੇ ਠਲ ਪਾਉਣ ਲਈ ਮੰਗ ਪੱਤਰ ਦਿੱਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਨਰਿੰਦਰ ਕੌਰ, ਹਰਪਿੰਦਰ ਸਿੰਘ ਮਾਨ, ਸੁਖਚੈਨ ਸਿੰਘ ਸੇਖੋ, ਗੁਰਬਾਜ ਸਿੰਘ, ਜਸਵਿੰਦਰ ਸਿੰਘ, ਹੈਪੀ ਭੰਡਾਰੀ, ਜਸਵਿੰਦਰ ਸਿੰਘ, ਗੌਰਵ ਸਚਦੇਵਾ, ਨੀਰਜ ਸਹਿਗਲ, ਮੋਨੂ ਸ਼ਰਮਾ ਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ।
