ਸੜਕ ਹਾਦਸੇ ’ਚ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਕੇਸ ਦਰਜ
Wednesday, Dec 11, 2024 - 10:34 AM (IST)
ਅਬੋਹਰ (ਸੁਨੀਲ) : ਬੀਤੇ ਦਿਨ ਟਰੈਕਟਰ-ਟਰਾਲੀ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੌਲਦਾਰ ਭੁਪਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ੁਭਮ ਪੁੱਤਰ ਸੁਰੇਸ਼ ਕੁਮਾਰ ਵਾਸੀ ਸੈਕਟਰ-8 ਜੀਂਦ ਹਰਿਆਣਾ ਨੇ ਦੱਸਿਆ ਕਿ 9 ਦਸੰਬਰ ਨੂੰ ਉਸ ਦੇ ਮਾਮੇ ਦਾ ਪੁੱਤਰ ਸੁਧੀਰ ਰੋਹੀਲਾ ਪੁੱਤਰ ਜਸਮੰਤ ਸਿੰਘ ਵਾਸੀ ਜੀਂਦ ਤੋਂ ਸਵੇਰੇ 7 ਵਜੇ ਅਬੋਹਰ ਗਿਆ ਸੀ।
ਉਹ ਗੋਪੀ ਚੰਦ ਆਰੀਆ ਮਹਿਲਾ ਕਾਲਜ ’ਚ ਪ੍ਰੋਫੈਸਰ ਸੀ। ਦੁਪਹਿਰ 1 ਵਜੇ ਦੇ ਕਰੀਬ ਹਨੂੰਮਾਨਗੜ੍ਹ ਰੋਡ ਰੇਲਵੇ ਓਵਰ ਬ੍ਰਿਜ ’ਤੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਸ਼ੁੱਭਮ ਦੇ ਬਿਆਨਾਂ ’ਤੇ ਪੁਲਸ ਨੇ ਧਨਰਾਜ ਪੁੱਤਰ ਰਾਜਕੁਮਾਰ ਵਾਸੀ ਪਿੰਡ ਗਿਲੋਲਾ ਜ਼ਿਲ੍ਹਾ ਸਰਾਵਸਤੀ ਯੂ. ਪੀ. ਹਾਲਬਾਦ ਪਿੰਡ ਡੰਗਰਖੇੜਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।