ਕੁੱਟਮਾਰ ਕਰਨ ’ਤੇ 6 ਲੋਕਾਂ ਖ਼ਿਲਾਫ਼ ਪਰਚਾ ਦਰਜ

Friday, Nov 29, 2024 - 04:32 PM (IST)

ਕੁੱਟਮਾਰ ਕਰਨ ’ਤੇ 6 ਲੋਕਾਂ ਖ਼ਿਲਾਫ਼ ਪਰਚਾ ਦਰਜ

ਜਲਾਲਾਬਾਦ ਬੰਟੀ, ਬਜਾਜ) : ਥਾਣਾ ਸਦਰ ਪੁਲਸ ਨੇ ਕੁੱਟਮਾਰ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ. ਸੀ. ਅਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਤੋ ਬਾਈ ਪਤਨੀ ਮਹਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਢਾਣੀ ਨੱਥਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬਾਕੀ ਪਰਿਵਾਰ ਪਿੰਡ ਵਿਆਹ ’ਤੇ ਗਿਆ ਸੀ।

ਉਹ ਘਰ ਵਿਚ ਸੀ ਤਾਂ ਮੰਗਤ ਸਿੰਘ ਉਰਫ਼ ਮੰਗੀ ਪੁੱਤਰ ਬਲਦੇਵ ਸਿੰਘ, ਕਰਨਦੀਪ ਸਿੰਘ ਉਰਫ਼ ਕਰਨੀ ਦੋਹਤਰਾ ਕਰਤਾਰ ਸਿੰਘ (ਮਾਤਾ ਹਰਮੇਸ਼ ਕੌਰ), ਮਲੂਕ ਸਿੰਘ ਪੁੱਤਰ ਅਮਰ ਸਿੰਘ, ਜੱਜ ਸਿੰਘ ਪੁੱਤਰ ਦੇਸਾ ਸਿੰਘ, ਸ਼ਰਮਾ ਸਿੰਘ ਪੁੱਤਰ ਵਰਿਆਮ ਸਿੰਘ, ਰਾਜ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਢਾਣੀ ਨੱਥਾ ਸਿੰਘ ਘਰ ’ਚ ਦਾਖ਼ਲ ਹੋ ਗਏ। ਉਨ੍ਹਾਂ ਨੇ ਉਸ ਦੇ ਸੱਟਾਂ ਮਾਰੀਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਨ੍ਹਾਂ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News