ਸਟੀਲ ਕੰਪਨੀ ਦੇ ਮਾਲਕ ''ਤੇ ਟਰੱਕ, ਮੋਟਰਸਾਈਕਲ, ਮੋਬਾਈਲ ਫੋਨ, ATM ਕਾਰਡ ਅਤੇ ਨਕਦੀ ਖੋਹਣ ਦਾ ਮਾਮਲਾ ਦਰਜ

Wednesday, Jul 10, 2024 - 02:18 PM (IST)

ਲੁਧਿਆਣਾ (ਜਗਰੂਪ)- ਪਹਿਲਾਂ ਟਰਾਂਸਪੋਰਟਰ ਤੋਂ ਮਾਲਾ ਢੋਆ ਢੋਆਈ ਕਰਾਈ ਜਦੋਂ ਢੋਆ ਢੋਆਈ ਦੇ ਪੈਸੇ ਲੈਣ ਗਿਆ ਤਾਂ ਕੁੱਟਮਾਰ ਕਰਕੇ ਟਰੱਕ, ਮੋਟਰਸਾਈਕਲ, ਮੋਬਾਈਲ ਫੋਨ, ਏ. ਟੀ. ਐੱਮ ਕਾਰਡ, ਬੈਂਕ ਦੀ ਚੈੱਕ ਬੁੱਕ ਅਤੇ ਕੈਸ਼ ਜਬਰਦਸਤੀ ਖੋ ਲਏ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਜੁਗਿਆਣਾ ਦੀ ਹੈ ਜਿੱਥੇ ਇਕ ਟਰਾਂਸਪੋਰਟਰ ਨੇ ਸਟੀਲ ਕੰਪਨੀ ਦੇ ਉੱਪਰ ਗੰਭੀਰ ਦੋਸ਼ ਲਗਾ ਕੇ ਸ਼ਿਕਾਇਤ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਔਰਤ ਦੇ ਬਿਆਨਾਂ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 6 ਖ਼ਿਲਾਫ਼ FIR, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਦੇ ਉੱਚ ਅਧਿਕਾਰੀਆਂ ਨੂੰ  ਦਿੱਤੀ ਗਈ ਸ਼ਿਕਾਇਤ 'ਚ ਅਵਦੇਸ਼ ਕੁਮਾਰ ਯਾਦਵ ਪੁੱਤਰ ਰਾਮ ਗਿਆਨ ਯਾਦਵ ਵਾਸੀ ਨਿਊ ਅਜਾਦ ਨਗਰ ਲੁਹਾਰਾ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਤੇ ਉਸ ਦੀ ਆਪਣੀ ਟਰਾਂਸਪੋਰਟ ਕੰਪਨੀ ਹੈ। ਉਸ ਨੇ ਦੱਸਿਆ ਕਿ ਵੱਖ-ਵੱਖ ਸਮੇਂ 'ਤੇ ਗ੍ਰੇਟ ਇੰਡੀਆ ਸਟੀਲ ਕੰਪਨੀ ਦੇ ਮਾਲਕ ਨੇ ਉਸ ਤੋਂ ਟਰੱਕ ਰਾਂਹੀ ਮਾਲ ਦੀ ਢੋਆ ਢੋਆਈ ਕਰਾਈ ਜਿਸ ਦੀਆਂ ਉਸ ਨੂੰ  ਦਿੱਤੀਆਂ ਗਈਆਂ ਬਿਲਟੀਆਂ ਵੀ ਉਸ ਕੋਲ ਹਨ। ਉਸ ਨੂੰ  ਕਿਰਾਏ ਦੇ ਥੋੜ੍ਹੇ-ਥੋੜ੍ਹੇ ਪੈਸੇ ਦਿੰਦੇ ਰਹੇ ਅਤੇ ਬਾਕੀ ਪੈਸੇ ਬਾਅਦ 'ਚ ਹਿਸਾਬ ਕਰਨ 'ਤੇ ਦੇਣ ਦਾ ਕਹਿ ਕੇ ਰੋਕ ਲਏ ਜਾਂਦੇ ਸਨ। ਅਵਦੇਸ਼ ਨੇ ਦੱਸਿਆ ਕਿ ਜਦੋਂ ਉਹ ਬਾਅਦ 'ਚ ਹਿਸਾਬ ਕਰਕੇ ਪੈਸੇ ਲੈਣ ਗਿਆ ਤਾਂ ਕੰਪਨੀ ਦੇ ਮਾਲਕ ਦਯਾ ਸ਼ੰਕਰ ਸੈਣੀ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਤਾਂ ਕੀਤੀ ਸਗੋਂ ਉਸ ਦਾ ਟਰੱਕ, ਮੋਟਰਸਾਈਕਲ, ਮੋਬਾਈਲ ਫੋਨ, ਏ. ਟੀ. ਐੱਮ. ਕਾਰਡ, ਬੈਂਕ ਦੀ ਚੈੱਕ ਬੁੱਕ ਅਤੇ ਜੇਬ 'ਚੋਂ 27 ਹਜ਼ਾਰ ਪੰਜ ਸੌ ਰੁਪਏ ਕੈਸ਼ ਵੀ ਜ਼ਬਰਦਸਤੀ ਖੋਹ ਲਏ। ਇਸ 'ਤੇ ਪੁਲਸ ਨੇ ਕੰਪਨੀ ਦੇ ਮਾਲਕ ਦਯਾ ਸ਼ੰਕਰ ਸੈਣੀ ਅਤੇ ਨਾ ਮਾਲੂਮ ਵਰਕਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News