ਜੇਲ੍ਹ ’ਚ ਹਵਾਲਾਤੀ ਦਾ ਸਿਰ ਪਾੜਨ ਵਾਲੇ 8 ਕੈਦੀਆਂ ’ਤੇ ਕੇਸ ਦਰਜ

Wednesday, Jul 20, 2022 - 11:56 AM (IST)

ਜੇਲ੍ਹ ’ਚ ਹਵਾਲਾਤੀ ਦਾ ਸਿਰ ਪਾੜਨ ਵਾਲੇ 8 ਕੈਦੀਆਂ ’ਤੇ ਕੇਸ ਦਰਜ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਬੀਤੀ ਸ਼ਾਮ ਹਵਾਲਾਤੀ ਦੀਪਕ ਕੁਮਾਰ ਉਰਫ਼ ਕਾਕਾ ਬੰਗਾਲਾ ’ਤੇ ਕੈਦੀਆਂ ਨੇ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਜੇਲ੍ਹ ਪ੍ਰਸ਼ਾਸਨ ਨੇ ਹਮਲਾ ਕਰਨ ਵਾਲੇ ਕੈਦੀਆਂ ’ਤੇ ਕਾਰਵਾਈ ਕਰਨ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ। ਪੁਲਸ ਨੇ ਕਾਰਵਾਈ ਕਰਦਿਆਂ 8 ਮੁਲਜ਼ਮ ਕੈਦੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਹਵਾਲਾਤੀਆਂ ਪੰਜਾਬ ਸਿੰਘ, ਰਜਤ ਗਨੋਤਰਾ, ਜਸਟਿਨ ਗਿੱਲ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਆਕਾਸ਼ ਕੁਮਾਰ, ਮੁਹੰਮਦ ਵਸੀਨ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ 323/342/34 ਆਈ. ਪੀ. ਸੀ., 52 ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ।


author

Babita

Content Editor

Related News