ਵਿਆਹ ਮਗਰੋਂ ਮਹਿਲਾ ਦੋਸਤ ਨੂੰ ਮਿਲਣ ਆਏ ਨੌਜਵਾਨ ਨਾਲ ਕੁੱਟਮਾਰ
Monday, Oct 07, 2024 - 02:54 PM (IST)

ਖੰਨਾ (ਜ. ਬ.)- ਸ਼ਹਿਰ ਦੇ ਆਜ਼ਾਦ ਨਗਰ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੂੰ ਮਿਲਣ ਲਈ ਜਦੋਂ ਉਸ ਦਾ ਦੋਸਤ ਮੋਗਾ ਤੋਂ ਖੰਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਜ਼ਖਮੀ ਹਰਿੰਦਰਜੀਤ ਸਿੰਘ ਵਾਸੀ ਦਾਊਦੜ ਸਰਕੀ ਥਾਣਾ ਬਧਨੀ ਕਲਾਂ ਜ਼ਿਲ੍ਹਾ ਮੋਗਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਸੰਦੀਪ, ਸੋਨੂੰ, ਹਰਬੰਸ ਅਤੇ 4-5 ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ Surprise ਦੇਣ ਆਏ ਮੁੰਡੇ ਦੀ ਪਤਨੀ ਮਾਰ ਰਹੀ ਸੀ ਆਸ਼ਕੀ! ਇਨ੍ਹਾਂ ਚੱਕਰਾਂ 'ਚ ਜਾਨ ਗੁਆ ਬੈਠਾ ਚਾਚਾ
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਟੀਨਾ ਨਾਲ ਦੋਸਤੀ ਹੈ, ਜੋ ਆਜ਼ਾਦ ਨਗਰ ਖੰਨਾ ਵਿਚ ਵਿਆਹੀ ਹੋਈ ਹੈ। ਜਦੋਂ ਉਹ ਟੀਨਾ ਨੂੰ ਮਿਲਣ ਲਈ ਆਪਣੀ ਕਾਰ ਵਿਚ ਖੰਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਤਾਂ ਪੁਲਸ ਨੇ ਜ਼ਖਮੀ ਹਰਿੰਦਰਜੀਤ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8