ਪਰਦੇਸੋਂ ਪੁੱਤ ਦੀ ਲਾਸ਼ ਨਾ ਮੰਗਵਾ ਸਕੀ ਗਰੀਬ ਮਾਂ, ਵੀਡੀਓ ਕਾਲ 'ਤੇ ਦਿੱਤੀ ਅੰਤਿਮ ਵਿਦਾਈ

Saturday, Feb 15, 2020 - 09:49 AM (IST)

ਪਰਦੇਸੋਂ ਪੁੱਤ ਦੀ ਲਾਸ਼ ਨਾ ਮੰਗਵਾ ਸਕੀ ਗਰੀਬ ਮਾਂ, ਵੀਡੀਓ ਕਾਲ 'ਤੇ ਦਿੱਤੀ ਅੰਤਿਮ ਵਿਦਾਈ

ਫਿਰੋਜ਼ਪੁਰ : ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਮਨੀਲਾ ਗਏ ਨੌਜਵਾਨ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ 5 ਫਰਵਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਰ 'ਚ ਪੈਸੇ ਦੀ ਕਮੀ ਦੇ ਕਾਰਨ ਪਰਿਵਾਰਕ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਤੱਕ ਨਹੀਂ ਕਰ ਸਕਿਆ। ਮਨੀਲਾ 'ਚ ਰਹਿ ਰਹੇ ਉਸ ਦੇ ਦੋਸਤਾਂ ਵਲੋਂ ਹੀ ਉਥੇ ਉਸ ਦਾ ਸਸਕਾਰ ਕੀਤਾ ਗਿਆ ਤੇ ਪਰਿਵਾਰ ਨੇ ਵੀਡੀਓ ਕਾਲ ਜਰੀਏ ਹੀ ਪੁੱਤ ਦੇ ਆਖਰੀ ਦਰਸ਼ਨ ਕੀਤੇ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁੱਤ ਦੇ ਅੰਤਿਮ ਸੰਸਕਾਰ ਨੂੰ ਵੀਡੀਓ ਕਾਲ ਜਰੀਏ ਦੇਖਦੇ ਸਮੇਂ ਮਾਂ ਸੁਰਜੀਤ ਕੌਰ ਦੀ ਹਾਲਤ ਬਹੁਤ ਖਰਾਬ ਸੀ। ਉਹ ਵੀਡੀਓ ਕਾਲ ਦੌਰਾਨ ਕਹਿੰਦੀ ਰਹੀ ਕੀ ਮੇਰੇ ਪੁੱਤ ਨੂੰ ਦੇਖਣ ਦਿਓ ਮੈਂ ਉਸ ਨੂੰ ਪਿਆਰ ਦੇਣਾ ਚਾਹੁੰਦੀ ਹੈ।

ਇਥੇ ਦੱਸ ਦੇਈਏ ਕਿ ਮ੍ਰਿਤਕ ਸੁਖਜੀਤ ਸਿੰਘ (35) ਫਿਰੋਜ਼ਪੁਰ ਦੇ ਕਸਬਾ ਮੁਦਕੀ ਦਾ ਰਹਿਣ ਵਾਲਾ ਸੀ। ਸੁਰਜੀਤ ਦਸਵੀਂ ਪਾਸ ਸੀ ਅਤੇ ਇਥੇ ਰੋਜ਼ਗਾਰ ਨਾ ਮਿਲਣ ਕਾਰਨ ਉਹ ਮਨੀਲਾ ਗਿਆ ਸੀ। ਸੁਰਜੀਤ ਦੇ ਪਿਤਾ ਨਛੱਤਰ ਸਿੰਘ ਸਾਬਕਾ ਫੌਜੀ ਹਨ।


author

Baljeet Kaur

Content Editor

Related News