ਫਿਰੋਜ਼ਪੁਰ ਮੰਡਲ ਜਲਦੀ ਚਲਾਏਗੀ 10 ਰੇਲ ਗੱਡੀਆਂ

02/16/2021 2:41:52 PM

ਜੈਤੋ (ਰਘੂਨੰਦਨ ਪਰਾਸ਼ਰ) - ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐੱਮ.ਰਾਜੇਸ਼ ਅਗਰਵਾਲ ਨੇ ਕਿਹਾ ਕਿ ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਨੇ ਯਾਤਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ਨੂੰ ਵਿਚਾਰਨ ਤੋਂ ਬਾਅਦ ਰੇਲਵੇ ਦੀਆਂ ਵੱਖ-ਵੱਖ ਡਵੀਜਨਾਂ ਵਿਚ 70 ਯਾਤਰੀ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ। ਪੀ.ਆਰ.ਐੱਮ.ਰਾਜੇਸ ਅਗਰਵਾਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 10 ਗੱਡੀਆਂ ਜਲਦੀ ਹੀ ਫਿਰੋਜ਼ਪੁਰ ਮੰਡਲ ਦੁਆਰਾ ਚਲਾਈਆਂ ਜਾਣਗੀਆਂ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਉਨ੍ਹਾਂ ਕਿਹਾ ਕਿ ਜਿਹੜੀਆਂ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ 'ਚ ਟ੍ਰੇਨ ਨੰਬਰ 54564 ਬਠਿੰਡਾ-ਫਿਰੋਜ਼ਪੁਰ ਵਾਸ‌ਆ ਜੈਤੋ, ਰੇਲ ਗੱਡੀਆਂ 54561 ਫਿਰੋਜ਼ਪੁਰ-ਬਠਿੰਡਾ, ਰੇਲ 74909 ਪਠਾਨਕੋਟ- ਉਧਮਪੁਰ, ਰੇਲ 74910 ਉਧਮਪੁਰ-ਪਠਾਨਕੋਟ, ਰੇਲ 52475 ਪਠਾਨਕੋਟ - ਜੋਗਿੰਦਰ ਨਗਰ, ਟਰੇਨ 52476 ਜੋਗਿੰਦਰ ਨਗਰ - ਪਠਾਨਕੋਟ, ਰੇਲ 54613 ਅੰਮ੍ਰਿਤਸਰ - ਪਠਾਨਕੋਟ, ਰੇਲ 54616 ਪਠਾਨਕੋਟ - ਅੰਮ੍ਰਿਤਸਰ, ਰੇਲ 74615 ਬਨਿਹਾਲ- ਬਾਰਾਮੂਲਾ ਅਤੇ ਰੇਲ ਨੰਬਰ 74628 ਬਾਰਾਮੂਲਾ - ਬਨੀਹਾਲ ਸ਼ਾਮਲ ਹਨ। ਇਹ ਰੇਲ ਗੱਡੀਆਂ ਅਨਰਿਜ਼ਰਡ ਮੇਲ ਐਕਸਪ੍ਰੈਸ ਵਾਂਗ ਚੱਲਣਗੀਆਂ।

ਪੜ੍ਹੋ ਇਹ ਵੀ ਖ਼ਬਰ - ਧਨ ਦੀ ਪ੍ਰਾਪਤੀ ਅਤੇ ਹਰੇਕ ਇੱਛਾ ਦੀ ਪੂਰਤੀ ਲਈ ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ


rajwinder kaur

Content Editor

Related News