ਜ਼ੀਰਾ ਖਿਲਾਫ ਚਲਾਈ ਆਪਣਿਆਂ ਅਤੇ ਬੇਗਾਨਿਆਂ ਨੇ ਹਨੇਰੀ

Friday, Jan 18, 2019 - 11:56 AM (IST)

ਜ਼ੀਰਾ ਖਿਲਾਫ ਚਲਾਈ ਆਪਣਿਆਂ ਅਤੇ ਬੇਗਾਨਿਆਂ ਨੇ ਹਨੇਰੀ

ਫਿਰੋਜ਼ਪੁਰ (ਮਲਹੋਤਰਾ) - ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਵੀਰਵਾਰ ਨੂੰ ਅਕਾਲੀ ਦਲ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਕੱਚੇ ਚਿੱਠੇ ਖੋਲ੍ਹਦੇ ਹੋਏ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਾਏ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਮਿੰਨਾ, ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਅਧਿਕਾਰੀਆਂ ਦੀ ਸਰਪ੍ਰਸਤੀ 'ਚ ਪੰਜਾਬ 'ਚ ਨਸ਼ਾ ਵਧਿਆ ਹੈ। ਪੰਜਾਬ ਦੇ ਹਾਲਾਤ ਕਾਂਗਰਸ ਦੇ ਸ਼ਾਸਨ ਕਾਲ 'ਚ ਮਾੜੇ ਹੋ ਗਏ ਹਨ।

ਮਿੰਨਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਦੀ ਸਰਪ੍ਰਸਤੀ ਤੇ ਪੁਲਸ ਦੀ ਮਿਲੀਭੁਗਤ ਨਾਲ ਰੇਤਾ ਦੀ ਨਾਜਾਇਜ਼ ਨਿਕਾਸੀ ਜ਼ੋਰਾਂ 'ਤੇ ਚੱਲ ਰਹੀ ਹੈ। ਅੱਜ ਜਦੋਂ ਕੁਲਬੀਰ ਜ਼ੀਰਾ ਪੁਲਸ 'ਤੇ ਉਂਗਲੀ ਉਠਾਉਣ ਲੱਗਾ ਤਾਂ ਪੁਲਸ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਲਬੀਰ ਜ਼ੀਰਾ ਨੇ ਪੁਲਸ 'ਤੇ ਨਹੀਂ, ਸਗੋਂ ਆਪਣੀ ਸਰਕਾਰ 'ਤੇ ਸਵਾਲ ਉਠਾਏ ਹਨ, ਕਿਉਂਕਿ ਰਾਜ ਦੇ ਗ੍ਰਹਿ ਮੰਤਰੀ ਦਾ ਚਾਰਜ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਵਰਦੇਵ ਸਿੰਘ ਮਾਨ ਨੇ ਕਿਹਾ ਕਿ ਫਿਰੋਜ਼ਪੁਰ ਤੇ ਫਾਜ਼ਿਲਕਾ 'ਚ ਸ਼ਰੇਆਮ ਕਾਂਗਰਸੀਆਂ ਦੀ ਧੱਕੇਸ਼ਾਹੀ ਦਾ ਨਾਚ ਹੋ ਰਿਹਾ ਹੈ।ਪੰਚਾਇਤੀ ਚੋਣਾਂ 'ਚ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ, ਜੋ ਘਟਨਾ ਹੋਈ ਸੀ, ਪੁਲਸ ਨੇ ਖੇਡ ਮੰਤਰੀ ਦੇ ਇਸ਼ਾਰੇ 'ਤੇ ਪੁਲਸ ਨੇ ਅੱਜ ਤੱਕ ਇਕ ਵੀ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਕਾਂਗਰਸੀ ਵਿਧਾਇਕ ਹਰਿਆਣਾ ਦੀ ਸ਼ਰਾਬ ਵਿਕਾ ਰਹੇ ਹਨ ਅਤੇ ਕਾਂਗਰਸ ਪਾਰਟੀ ਦਾ ਧਿਆਨ ਨਸ਼ਾ ਖਤਮ ਕਰਨ ਵੱਲ ਨਹੀਂ, ਸਗੋਂ ਪੈਸਾ ਕਮਾਉਣ ਵੱਲ ਹੈ।


author

rajwinder kaur

Content Editor

Related News