ਐੱਸ.ਪੀ. ਓਬਰਾਏ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਫੀਡ ਬੋਰੀ ਵੰਡਣ ਦਾ ਐਲਾਨ
Wednesday, Sep 04, 2019 - 10:10 AM (IST)

ਫਿਰੋਜ਼ਪੁਰ (ਸੰਨੀ) - ਸਰਬਤ ਦਾ ਭਲਾ ਸੰਸਥਾਂ ਵਲੋਂ ਸੂਬੇ ਭਰ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸਰਵੇਅ ਕਰਵਾਇਆ ਗਿਆ ਸੀ, ਜਿਸ ਦੌਰਾਨ ਪਸ਼ੂਆਂ ਨੂੰ ਖੁਰਾਕ ਦੀ ਸਭ ਤੋਂ ਵੱਧ ਜਰੂਰਤ ਹੈ, ਦੀ ਗੱਲ ਸਾਹਮਣੇ ਆਈ। ਪਸ਼ੂਆਂ ਦੀ ਖੁਰਾਕ ਦੇ ਸਬੰਧ 'ਚ ਲੈ ਕੇ ਸੰਸਥਾਂ ਦੇ ਮੁੱਖੀ ਐੱਸ.ਪੀ. ਓਬਰਾਏ ਨੇ 1200 ਪਸ਼ੂਆਂ ਦੀ ਫੀਡ ਦੀਆਂ ਬੋਰੀਆਂ ਵੰਡਣ ਦਾ ਐਲਾਨ ਕੀਤਾ। ਇਸ ਦੌਰਾਨ ਪਹਿਲੇ ਪੜਾਅ ਦੇ ਤਹਿਤ ਸਰਬਤ ਦਾ ਭਲਾ ਸੰਸਥਾਂ ਦੇ ਮੈਂਬਰ ਫਿਰੋਜ਼ਪੁਰ ਦੇ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਫੀਡ ਦੀਆਂ 300 ਬੋਰੀਆਂ ਵੰਡੀਆਂ। ਪਸ਼ੂਆਂ ਦੀ ਫੀਡ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਬਤ ਦਾ ਭਲਾ ਸੰਸਥਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਲੋੜ ਸਮੇਂ ਉਨ੍ਹਾਂ ਦੀ ਮਦਦ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਐੱਸ.ਪੀ. ਓਬਰਾਏ ਵਲੋਂ ਹੋਰ ਫੀਡ ਦੀਆਂ ਬੋਰੀਆਂ ਵੰਡੀਆਂ ਜਾਣਗੀਆਂ। ਦੱਸ ਦੇਈਏ ਕਿ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੱਧ ਚੜ੍ਹ ਕੇ ਅੱਗੇ ਆਈਆਂ ਹਨ ਅਤੇ ਹੋਰ ਆ ਰਹੀਆਂ ਹਨ, ਜਿਨ੍ਹਾਂ ਨੂੰ 'ਜਗਬਾਣੀ' ਵਲੋਂ ਸਲਾਮ ਕੀਤਾ ਜਾਂਦਾ ਹੈ।