ਬਠਿੰਡਾ ਦੇ ਗੋਪਾਲ ਨਗਰ 'ਚ ਮਹਿਲਾ ਕਾਂਗਰਸ ਆਗੂ ਦਾ ਕਤਲ ?
Tuesday, Feb 13, 2018 - 12:49 PM (IST)

ਬਠਿੰਡਾ (ਬਲਵਿੰਦਰ) —ਕਾਂਗਰਸ ਸੇਵਾ ਦਲ ਦੀ ਆਗੂ ਰਾਜ ਰਾਣੀ ਨੇ ਬੀਤੀ ਰਾਤ ਜ਼ਹਿਰੀਲਾ ਪਦਾਰਥ ਪੀ ਕੇ ਖ਼ੁਦਕੁਸ਼ੀ ਕਰ ਲਈ ਪਰ ਪੁਲਸ ਇਸ ਮਾਮਲੇ ਨੂੰ ਕਤਲ ਦੇ ਨਜ਼ਰੀਏ ਨਾਲ ਦੇਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦਾ ਪਤੀ ਚੈੱਕ ਬਾਊਂਸ ਦੇ ਕੇਸ 'ਚ ਪਹਿਲਾਂ ਹੀ ਜੇਲ 'ਚ ਬੰਦ ਹੈ, ਜੋ ਕਿ ਇਕ ਸਰਕਾਰੀ ਵਿਭਾਗ ਵਿਚ ਦਰਜਾ ਚਾਰ ਕਰਮਚਾਰੀ ਸੀ । ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਹਿਲਾ ਨੂੰ ਕੁਝ ਲੋਕ ਪਰੇਸ਼ਾਨ ਕਰਦੇ ਸਨ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮਹਿਲਾ ਰਾਜ ਰਾਣੀ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਂ-ਬਾਪ ਨੇ ਆਪਣੀ ਜਾਣ-ਪਛਾਣ ਵਾਲਿਆਂ ਤੋਂ 50 ਹਜ਼ਾਰ ਰੁਪਏ ਉਧਾਰ ਲਏ ਸਨ ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਮਕਾਨ 'ਤੇ ਹੀ ਢੇਡ ਲੱਖ ਦਾ ਲੋਨ ਲੈ ਲਿਆ ਤੇ ਹੁਣ ਮਕਾਨ ਵੀ ਉਨ੍ਹਾਂ ਨੇ ਆਪਣੇ ਨਾਂ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ ਕਿ ਮਕਾਨ ਖਾਲੀ ਕੀਤਾ ਜਾਵੇ, ਜਿਸ ਕਾਰਨ ਉਸ ਦੀ ਮਾਂ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਪਹਿਲਾਂ ਹੀ ਇੰਨਾ ਲੋਕਾਂ ਨੇ ਉਨ੍ਹਾਂ ਦੇ ਪਿਤਾ ਨੂੰ ਵੀ ਚੈੱਕ ਬਾਊਂਸ ਦੇ ਕੇਸ 'ਚ ਜੇਲ 'ਚ ਬੰਦ ਕਰਵਾ ਦਿੱਤਾ ਤੇ ਹੁਣ ਉਹ ਉਨ੍ਹਾਂ ਦਾ ਮਕਾਨ ਹੜ੍ਹਪਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਦੀ ਮਾਂ ਨੇ ਇਹ ਕਦਮ ਚੁੱਕਿਆ ਹੈ ਕਿ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਉਥੇ ਹੀ ਉਨ੍ਹਾਂ ਦੇ ਗੁਆਂਢੀਆਂ ਨੇ ਵੀ ਦੱਸਿਆ ਕਿ ਕੁਝ ਲੋਕ ਇਨ੍ਹਾਂ ਨੂੰ ਜ਼ਬਰਨ ਮਕਾਨ ਖਾਲੀ ਕਰਨ ਦਾ ਦਬਾਅ ਬਣਾਉਂਦੇ ਸਨ ਤੇ ਰੋਜ਼ਾਨਾ ਧਮਕੀਆਂ ਦਿੰਦੇ ਸਨ। ਇਸ ਲਈ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਦੂਜੇ ਪਾਸੇ ਪੁਲਸ ਅਧਿਕਾਰੀ ਨੇ ਕਿਹਾ ਕੇ ਮੌਤ ਰਾਤ ਨੂੰ ਹੋਈ ਹੈ ਤੇ ਪੁਲਸ ਨੂੰ ਇਤਲਾਹ ਸਵੇਰੇ ਦਿੱਤੀ ਗਈ । ਮਾਮਲਾ ਸ਼ੱਕੀ ਹੈ, ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।