ਜਲੰਧਰ ਨਗਰ ਨਿਗਮ ''ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Friday, Jan 02, 2026 - 11:22 AM (IST)

ਜਲੰਧਰ ਨਗਰ ਨਿਗਮ ''ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਵੈੱਬ ਡੈਸਕ- ਜਲੰਧਰ ਨਗਰ ਨਿਗਮ 'ਚ ਨੌਕਰੀ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਨਗਰ ਨਿਗਮ ਜਲੰਧਰ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੇ ਕੁੱਲ 1196 ਅਸਾਮੀਆਂ 'ਤੇ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ (IAS) ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।

ਅਸਾਮੀਆਂ ਦਾ ਵੇਰਵਾ ਅਤੇ ਤਨਖਾਹ ਸਰੋਤਾਂ ਅਨੁਸਾਰ, ਇਸ ਭਰਤੀ ਮੁਹਿੰਮ ਤਹਿਤ ਹੇਠ ਲਿਖੀਆਂ ਅਸਾਮੀਆਂ ਭਰੀਆਂ ਜਾਣਗੀਆਂ:

ਸਫਾਈ ਸੇਵਕ: 440
ਗਾਰਡਨ ਬੇਲਦਾਰ: 406
ਸੀਵਰਮੈਨ: 165
ਰੋਡ ਬੇਲਦਾਰ: 160
ਫਿਟਰ ਕੁਲੀ: 25

ਤਨਖਾਹ

ਇਨ੍ਹਾਂ ਅਹੁਦਿਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।

ਮਹੱਤਵਪੂਰਨ ਤਾਰੀਖਾਂ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ 

ਉਮੀਦਵਾਰ 10 ਜਨਵਰੀ 2026 ਤੋਂ ਨਗਰ ਨਿਗਮ ਦੀ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਣਗੇ। ਭਰੇ ਹੋਏ ਫਾਰਮਾਂ ਨੂੰ 15 ਜਨਵਰੀ ਤੋਂ 27 ਫਰਵਰੀ 2026 (ਸ਼ਾਮ 5 ਵਜੇ ਤੱਕ) ਨਿਰਧਾਰਤ ਸੈਂਟਰਾਂ 'ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

ਪਾਰਦਰਸ਼ੀ ਭਰਤੀ ਅਤੇ ਨਿਯਮ 

ਮੇਅਰ ਵਿਨੀਤ ਧੀਰ ਨੇ ਭਰੋਸਾ ਦਿੱਤਾ ਹੈ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਤਾਂ ਜੋ ਯੋਗ ਉਮੀਦਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਰੁਜ਼ਗਾਰ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਭਰਤੀ ਦਾ ਫੈਸਲਾ ਇੱਕ ਮਹੀਨਾ ਪਹਿਲਾਂ ਲਿਆ ਸੀ ਅਤੇ ਹੁਣ ਇਸ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਇਹ ਭਰਤੀ ਪੰਜਾਬ ਸਰਕਾਰ ਦੇ ਰਾਖਵੇਂਕਰਨ ਨਿਯਮਾਂ (ਰੋਸਟਰ ਸਿਸਟਮ) ਅਨੁਸਾਰ ਕੀਤੀ ਜਾਵੇਗੀ ਅਤੇ ਇਸ ਸਬੰਧੀ ਚੋਣ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। ਭਰਤੀ ਨਾਲ ਸਬੰਧਤ ਕੋਈ ਵੀ ਨਵਾਂ ਅਪਡੇਟ ਸਿਰਫ ਨਗਰ ਨਿਗਮ ਜਲੰਧਰ ਦੀ ਅਧਿਕਾਰਤ ਵੈੱਬਸਾਈਟ 'ਤੇ ਹੀ ਜਾਰੀ ਕੀਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News