ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਦਲ ਤੇ ‘ਆਪ’ ਆਗੂਆਂ ਨੂੰ ਕਾਂਗਰਸ ''ਚ ਸ਼ਾਮਲ ਕਰਵਾਇਆ

Thursday, Jan 08, 2026 - 03:39 PM (IST)

ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਦਲ ਤੇ ‘ਆਪ’ ਆਗੂਆਂ ਨੂੰ ਕਾਂਗਰਸ ''ਚ ਸ਼ਾਮਲ ਕਰਵਾਇਆ

ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ 'ਚ ਕਈ ਪ੍ਰਮੁੱਖ ਪਰਿਵਾਰਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਵਾਇਆ। ਇਸ ਮੌਕੇ ‘ਤੇ ਟਕਸਾਲੀ ਅਕਾਲੀ ਪਰਿਵਾਰ ਤੋਂ ਸਾਬਕਾ ਪ੍ਰਧਾਨ ਸਿੱਖਿਆ ਬੋਰਡ ਗੁਰਦੀਪ ਸਿੰਘ ਢਿੱਲੋਂ, ਲਾਂਡਰਾਂ ਕਾਲਜ ਦੇ ਸਾਬਕਾ ਪ੍ਰਧਾਨ ਕਰਨਦੀਪ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ ਮਾਨ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਢੋਲੋਵਾਲ, ਐਡਵੋਕੇਟ ਸੁਰਿੰਦਰ ਸਿੰਘ ਚਹਿਲ, ਕੰਵਰ ਸਿੰਘ ਗਿੱਲ, ਭੁਪਿੰਦਰ ਸ਼ਰਮਾ, ਸੁਜਲਪੁਰੀ ਅਤੇ ਆਮ ਆਦਮੀ ਪਾਰਟੀ ਤੋਂ ਮਨਿਦਰ ਸਿੰਘ ਬਿੱਟੂ ਸ਼ਾਮਲ ਹੋਏ। ਸੰਬੋਧਨ ਦੌਰਾਨ ਸਿੱਧੂ ਨੇ ਕਿਹਾ ਕਿ ਇਹ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗੀ।

ਸਿੱਧੂ ਨੇ ਮੋਹਾਲੀ 'ਚ ਕਾਂਗਰਸ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਜਿਵੇਂ ਸੈਕਟਰ 66 ਵਿੱਚ 300 ਬਿਸਤਰਿਆਂ ਵਾਲਾ ਹਸਪਤਾਲ। ਟੈਂਡਰ ਪਾਸ ਕੀਤੇ ਜਾ ਚੁੱਕੇ ਸਨ ਤੇ ਨੀਂਹ ਪੱਥਰ ਵੀ ਰੱਖੇ ਜਾ ਚੁੱਕੇ ਸਨ ਪਰ ਅਜੇ ਵੀ ਇਹ ਪ੍ਰਾਜੈਕਟ ਪੂਰੇ ਨਹੀਂ ਹੋਏ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਮੋਹਾਲੀ ਸੈਕਟਰ-79 ਵਿੱਚ ਬਣਾਇਆ ਗਿਆ ਔਟਿਜ਼ਮ ਸੈਂਟਰ ਖਾਲੀ ਅਤੇ ਖੰਡਰ ਬਣ ਚੁੱਕਾ ਹੈ। ਉਸੇ ਸੈਕਟਰ ਵਿੱਚ ਬਣੀ ਡਿਸਪੈਂਸਰੀ ਅਧੂਰੀ ਅਤੇ ਅਟਕੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਸਿਰਫ਼ ਇਮਾਰਤਾਂ ਅਤੇ ਅੰਕੜਿਆਂ ਦਾ ਨਹੀਂ, ਇਹ ਸਿਸਟਮ ਦੀ ਕਾਰਗੁਜ਼ਾਰੀ ਦਾ ਮਾਮਲਾ ਹੈ। ਜਨਤਾ ਜਾਣਨਾ ਚਾਹੁੰਦੀ ਹੈ ਕਿ ਜਿਨ੍ਹਾਂ ਪ੍ਰਾਜੈਕਟਾਂ ਦਾ ਦਾਅਵਾ ਕੀਤਾ ਗਿਆ ਸੀ, ਉਹ ਕਿੱਥੇ ਰੁਕ ਗਏ ਹਨ ਅਤੇ ਕਿਉਂ? ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹਨ।


author

Babita

Content Editor

Related News