ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਨਿਗਲਿਆ ਜ਼ਹਿਰ

Friday, Apr 21, 2023 - 01:48 PM (IST)

ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਨਿਗਲਿਆ ਜ਼ਹਿਰ

ਲੁਧਿਆਣਾ (ਰਿਸ਼ੀ) : ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਘਰ ’ਚ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਪਤੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ (30) ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਮਨਦੀਪ ਸਿੰਘ ਨਿਵਾਸੀ ਸੁਧਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨਾਲ ਲਗਭਗ ਡੇਢ ਸਾਲ ਪਹਿਲਾਂ ਕੀਤਾ ਸੀ। ਵਿਆਹ ਸਮੇਂ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਇਕ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਦਾ ਹੈ। ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਕਤ ਮੁਲਜ਼ਮ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਹਨ। ਇਸੇ ਕਾਰਨ ਉਨ੍ਹਾਂ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਬਾਅਦ ’ਚ ਮੁਲਜ਼ਮ ਨੌਕਰੀ ਛੱਡ ਕੇ ਸਹਾਰਨਪੁਰ ਚਲਾ ਗਿਆ, ਜਿੱਥੇ ਢਾਬਾ ਚਲਾਉਣ ਲੱਗ ਪਿਆ।

ਇਹ ਵੀ ਪੜ੍ਹੋ : ਬੱਚਾ ਚੋਰੀ ਦਾ ਮਾਮਲਾ : ਮੁਲਜ਼ਮ ਜੋੜੇ ਤੋਂ ਬਾਅਦ ਬੱਚੇ ਨੂੰ ਅੱਗੇ ਵੇਚਣ ਵਾਲੀ ਔਰਤ ਵੀ ਗ੍ਰਿਫਤਾਰ    

ਸਵੇਰੇ 9.33 ਵਜੇ ਭੈਣ ਨੇ ਕੀਤਾ ਫੋਨ, ਪਤੀ ਮੰਗ ਰਿਹਾ ਤਲਾਕ
ਭਰਾ ਦੇ ਮੁਤਾਬਕ ਬੀਤੀ 18 ਅਪ੍ਰੈਲ ਦੀ ਸਵੇਰ 9.33 ਵਜੇ ਭੈਣ ਨੇ ਆਪਣੇ ਪੇਕੇ ਘਰ ਫੋਨ ਕੀਤਾ ਅਤੇ ਦੱਸਿਆ ਕਿ ਦੂਜੀ ਔਰਤ ਕਾਰਨ ਪਤੀ ਉਸ ਤੋਂ ਸਮਝੌਤੇ ਨਾਲ ਤਲਾਕ ਦੇਣ ਦੀ ਮੰਗ ਕਰ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਝਗੜਾ ਵੀ ਕਰ ਰਿਹਾ ਹੈ, ਜਿਸ ਤੋਂ ਬਾਅਦ ਸਵੇਰੇ 11 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ ਹੈ ਅਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਦੁਪਹਿਰ 12.30 ਵਜੇ ਉਸ ਨੇ ਦਮ ਤੋੜ ਦਿੱਤਾ।

8 ਮਾਰਚ ਤੋਂ ਸੀ ਲਾਪਤਾ, 17 ਅਪ੍ਰੈਲ ਨੂੰ ਹੀ ਆਇਆ ਵਾਪਸ
ਭਰਾ ਨੇ ਦੱਸਿਆ ਕਿ ਮੁਲਜ਼ਮ 8 ਮਾਰਚ ਤੋਂ ਘਰੋਂ ਗਿਆ ਹੋਇਆ ਸੀ, ਜਿਸ ਦਾ ਕੁਝ ਪਤਾ ਨਹੀਂ ਸੀ ਕਿ ਕਿੱਥੇ ਰਿਹਾ ਹੈ। ਘਟਨਾ ਤੋਂ ਇਕ ਦਿਨ ਪਹਿਲਾਂ ਬੀਤੀ 17 ਅਪ੍ਰੈਲ ਦੀ ਸ਼ਾਮ 4 ਵਜੇ ਘਰ ਆਇਆ ਅਤੇ ਫਿਰ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਵੀ ਫੋਨ ਕਰ ਕੇ ਤਲਾਕ ਲਈ ਆਪਣੇ ਘਰ ਬੁਲਾਇਆ ਸੀ।

ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ’ਚ ਲਗਾਤਾਰ ਛਾਪਮਾਰੀ ਕੀਤੀ ਜਾ ਰਹੀ ਹੈ, ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। -ਐੱਸ. ਆਈ. ਸੁਖਵਿੰਦਰ ਸਿੰਘ, ਜਾਂਚ ਅਧਿਕਾਰੀ

ਇਹ ਵੀ ਪੜ੍ਹੋ : ਮਸ਼ਹੂਰ ਮਾਲ ’ਚ ਚੱਲ ਰਹੇ ਸਪਾ ਸੈਂਟਰਾਂ ’ਤੇ ਪੁਲਸ ਦੀ ਰੇਡ, ਤਿੰਨ ਕੁੜੀਆਂ ਸਮੇਤ 5 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


 


author

Anuradha

Content Editor

Related News