ਫਾਜ਼ਿਲਕਾ ਜ਼ਿਲ੍ਹੇ 'ਚੋਂ ਇਕੋ ਪਰਿਵਾਰ ਦੀ ਜਨਾਨੀ ਸਮੇਤ 3 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

Tuesday, Jun 16, 2020 - 12:50 PM (IST)

ਫਾਜ਼ਿਲਕਾ ਜ਼ਿਲ੍ਹੇ 'ਚੋਂ ਇਕੋ ਪਰਿਵਾਰ ਦੀ ਜਨਾਨੀ ਸਮੇਤ 3 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਜਲਾਲਾਬਾਦ (ਸੇਤੀਆ): ਫਾਜ਼ਿਲਕਾ ਜ਼ਿਲ੍ਹੇ 'ਚੋਂ ਮੰਗਲਵਾਰ ਨੂੰ ਬੀਕਾਨੇਰ ਰੋਡ ਤੇ ਰਹਿੰਦੇ ਇਕ ਪਰਿਵਾਰ ਦੀ  ਜਨਾਨੀ ਸਮੇਤ 3 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਚੰਦਰ ਮੋਹਨ ਕਟਾਰੀਆ ਨੇ ਕੀਤੀ।ਕੋਰੋਨਾ ਪਾਜ਼ੇਟਿਵ ਆਈ ਜਨਾਨੀ ਦੀ ਉਮਰ 53 ਸਾਲ ਤੇ ਵਿਅਕਤੀਆਂ ਦੀ 24,31 ਸਾਲ ਹੈ। ਜਿਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਪਾਜ਼ੇਟਿਵ ਆਏ ਮਰੀਜ਼ਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ 'ਚੋਂ ਸ਼ਿਫਟ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਪਾਜ਼ੇਟਿਵ ਮਾਮਲੇ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 6 ਹੋ ਗਈ ਹੈ।


author

Shyna

Content Editor

Related News