ਜਲੰਧਰ ''ਚ ਤਲਵਾਰਾਂ ਨਾਲ ਵੱਢਿਆ ਕਾਂਗਰਸੀ ਨੇਤਾ, ਪੁੱਤ ਦਾ ਨਸ਼ਾ ਪਿਆ ਮਹਿੰਗਾ (ਵੀਡੀਓ)

10/06/2015 4:24:51 PM

ਜਲੰਧਰ (ਸ਼ੋਰੀ, ਜਤਿੰਦਰ)-ਸ਼ਹਿਰ ਦੇ ਨਿਊ ਰਤਨ ਨਗਰ ''ਚ ਪੁੱਤ ਦਾ ਨਸ਼ਾ ਕਾਂਗਰਸੀ ਨੇਤਾ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਪੁੱਤ ਨੂੰ ਨਸ਼ੇ ''ਤੇ ਲਗਾਉਣ ਵਾਲੇ ਲੋਕਾਂ ਦੇ ਘਰ ਸ਼ਿਕਾਇਤ ਲਿਜਾਣ ''ਤੇ ਉਕਤ ਲੋਕਾਂ ਨੇ ਉਸ ਨੂੰ ਤਲਵਾਰਾਂ ਨਾਲ ਵੱਢ ਦਿੱਤਾ। ਫਿਲਹਾਲ ਇਸ ਘਟਨਾ ਦੀਆਂ ਦੋਹਾਂ ਧਿਰਾਂ ਦੇ ਲੋਕਾਂ ਨੂੰ ਸਿਵਲ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਹਿਲੇ ਧਿਰ ਦੇ ਜ਼ਖਮੀਂ ਕਾਂਗਰਸੀ ਨੇਤਾ ਹਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਬਾਬਾ ਕਾਹਨ ਦਾਸ ਨਗਰ ਰਤਨ ਨਗਰ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਵੀਰ ਦੁਬਾਈ ਵਿਚ ਡਰਾਈਵਰ ਦਾ ਕੰਮ ਕਰਦਾ ਹੈ। ਕੁਝ ਮਹੀਨੇ ਪਹਿਲਾਂ ਹੀ ਉਹਜਲੰਧਰ ਆਇਆ ਹੈ। ਇਲਾਕੇ ਵਿਚ ਰਹਿਣ ਵਾਲੇ ਕਰਨ ਨਾਮ ਦਾ ਮੁੰਡਾ ਨਸ਼ਾ ਵੇਚਦਾ ਹੈ ਅਤੇ ਉਸ ਦੇ ਪੁੱਤਰ ਨੂੰ ਉਸ ਨੇ ਨਸ਼ੇ ਦੀ ਲਤ ਲਗਾ ਕੇ ਉਸ ਤੋਂ ਪੈਸੇ ਹੜਪਣੇ ਸ਼ੁਰੂ ਕਰ ਦਿੱਤੇ।  
ਜ਼ਖਮੀਂ ਹਰਜੀਤ ਨੇ ਦੱਸਿਆ ਕਿ ਉਸ ਨੇ ਪੁੱਤਰ ਦਾ ਇਲਾਜ ਸ਼ੁਰੂ ਕਰਵਾਇਆ ਹੈ ਤਾਂ ਕਿ ਉਹ ਨਸ਼ਾ ਛੱਡ ਦੇਵੇ ਪਰ ਉਸ ਮੁੰਡੇ ਨੇ ਉਸ ਦੇ ਪੁੱਤਰ ਨੂੰ ਦੁਬਾਰਾ ਤੋਂ ਨਸ਼ਿਆਂ ਵਿਚ ਪਾ ਦਿੱਤਾ। ਹੁਣ ਉਹ ਪੁੱਤਰ ਦੇ ਨਾਲ ਕਰਨ ਦੇ ਘਰ ਸ਼ਿਕਾਇਤ ਕਰਨ ਪਹੁੰਚਿਆ। ਕਰਨ ਦੇ ਗੁਆਂਢ ਵਿਚ ਰਹਿਣ ਵਾਲੇ ਦੋ ਭਰਾਵਾਂ ਨੇ ਆਪਣੇ ਦੋਸਤਾਂ ਨਾਲ ਉਸ ''ਤੇ ਤਲਵਾਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਕੁੱਟਿਆ। 
ਉੱਥੇ ਦੂਜੀ ਧਿਰ ਦੇ ਜ਼ਖਮੀ ਰਿੰਕੂ ਸੋਢੀ ਪੁੱਤਰ ਓਮ ਪ੍ਰਕਾਸ਼ ਨੇ ਦਸਿਆ ਕਿ ਹਰਜੀਤ ਉਸ ਦੇ ਗੁਆਂਢੀ ਦੇ ਘਰ ਦੇ ਬਾਹਰ ਬੁਰਾ-ਭਲਾ ਕਹਿ ਰਿਹਾ ਸੀ ਉਸਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤੇ ਹਰਜੀਤ ਨੇ ਆਪਣੇ ਪੁੱਤਰ ਤੇ ਦੋਸਤਾਂ ਨੂੰ ਬੁਲਾਇਆ ਤੇ ਉਸ ਨੂੰ ਤੇ ਉਸ ਦੇ ਭਰਾ ਵਰਿੰਦਰ ਤੇ ਭਤੀਜੇ ਸ਼ਿਵ ''ਤੇ ਹਮਲਾ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News