ਕਲਯੁੱਗੀ ਪਿਓ ਦੀ ਸ਼ਰਮਨਾਕ ਕਰਤੂਤ ਤੋਂ ਦੁਖੀ ਧੀ ਨੇ ਚੁੱਕ ਲਿਆ ਦਿਲ ਕੰਬਾਅ ਦੇਣ ਵਾਲਾ ਕਦਮ

Monday, Oct 10, 2022 - 06:31 PM (IST)

ਕਲਯੁੱਗੀ ਪਿਓ ਦੀ ਸ਼ਰਮਨਾਕ ਕਰਤੂਤ ਤੋਂ ਦੁਖੀ ਧੀ ਨੇ ਚੁੱਕ ਲਿਆ ਦਿਲ ਕੰਬਾਅ ਦੇਣ ਵਾਲਾ ਕਦਮ

ਮੁੱਲਾਂਪੁਰ ਦਾਖਾ (ਕਾਲੀਆ) : ਕਰੀਬ 15 ਮਹੀਨੇ ਪਹਿਲਾਂ ਕਬਾੜ ਦਾ ਕੰਮ ਕਰਦੇ ਕਲਯੁੱਗੀ ਪਿਓ ਸਤੀਸ਼ ਕੁਮਾਰ ਨੇ ਆਪਣੀ ਸਕੀ ਧੀ ਨਾਲ ਜਬਰ-ਜ਼ਿਨਾਹ ਕੀਤਾ ਸੀ, ਜਿਸ ਨੂੰ ਲੈ ਕੇ ਪੀੜਤ ਧੀ ਕਾਫੀ ਡਿਪਰੈਸ਼ਨ 'ਚ ਰਹਿੰਦੀ ਸੀ। ਬੀਤੀ ਰਾਤ ਗੇਟ ਦੀ ਗਰਿੱਲ ਨਾਲ ਕੁੜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਧੀ ਨਾਲ ਗੰਦੀ ਕਰਤੂਤ ਕਰਨ ਤੋਂ ਬਾਅਦ ਹੀ ਕਲਯੁੱਗੀ ਪਿਓ ਅਜੇ ਤੱਕ ਫਰਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਭੈਣ ਦੀ ਲਵ-ਮੈਰਿਜ ਤੋਂ ਖ਼ਫਾ ਭਰਾ ਨੇ ਖੋਹਿਆ ਆਪਾ, ਜੀਜੇ ਨੂੰ ਘੇਰਾ ਪਾ ਕੇ ਕੀਤੀ ਵੱਢ-ਟੁੱਕ, ਦੇਖੋ ਵੀਡੀਓ

ਥਾਣਾ ਦਾਖਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਬੁੱਧ ਰਾਮ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਮੁਲਾਂਪੁਰ ਵਿਖੇ ਹਨ। ਕਰੀਬ ਦੋ ਸਾਲ ਪਹਿਲਾਂ ਮੇਰੇ ਸਾਲੇ ਸਤੀਸ਼ ਕੁਮਾਰ ਨੇ ਆਪਣੀ ਵੱਡੀ ਲੜਕੀ ਉਸ ਦੀ ਸਕੀ ਧੀ ਅਤੇ ਮੇਰੀ ਭਤੀਜੀ ਨਾਲ ਜਬਰ-ਜ਼ਿਨਾਹ ਕੀਤਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਸਤੀਸ਼ ਕੁਮਾਰ ਉਸੇ ਦਿਨ ਤੋਂ ਫਰਾਰ ਚੱਲ ਰਿਹਾ ਹੈ। ਬੀਤੀ ਰਾਤ ਜਦੋਂ ਮੇਰਾ ਭਤੀਜਾ ਬਾਥਰੂਮ ਕਰਨ ਲਈ ਉਠਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਭੈਣ ਨੇ ਗੇਟ ਉਪਰ ਲੱਗੀ ਗਰਿੱਲ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੁੱਲਾਂਪੁਰ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ 174 ਦੀ ਕਾਰਵਾਈ ਅਮਲ ’ਚ  ਲਿਆਂਦੀ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਦੀਪਕ ਦੀ ਗਰਲਫ੍ਰੈਂਡ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੋਏ ਵੱਡੇ ਖੁਲਾਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News