ਖ਼ੂਨ ਹੋਇਆ ਪਾਣੀ, ਜਲਾਲਾਬਾਦ 'ਚ ਪਿਓ ਨੇ ਕਹੀ ਨਾਲ ਵੱਢ ਨਸ਼ੇੜੀ ਪੁੱਤ ਦਾ ਕੀਤਾ ਕਤਲ
Thursday, Aug 10, 2023 - 07:08 PM (IST)
ਜਲਾਲਾਬਾਦ (ਨਿਖੰਜ,ਜਤਿੰਦਰ, ਆਦਰਸ਼ )-ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ’ਚ ਪੈ ਕੇ ਮੌਤ ਦੇ ਮੂੰਹ ’ਚ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਨਸ਼ੇ ਕਾਰਨ ਕਈ ਘਰ ਉੱਜੜ ਚੁੱਕੇ ਹਨ। ਇਸੇ ਤਰ੍ਹਾਂ ਹੀ ਬੀਤੀ ਰਾਤ ਥਾਣਾ ਸਿਟੀ ਜਲਾਲਾਬਾਦ ਦੀ ਹਦੂਦ ਅੰਦਰ ਪੈਂਦੇ ਢਾਣੀ ਕੋਟੂ ਫੰਗੀਆ ਦਿਲ ਨੂੰ ਝੰਜੋੜ ਦੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਇਕ ਵਿਅਕਤੀ ਵੱਲੋਂ ਆਪਣੇ ਪੁੱਤ ਦੀ ਬਾਂਹ ਵੱਢ ਕੇ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਦੇ ਪਿੰਡ ਢਾਣੀ ਕੋਟੂ ਫੰਗੀਆਂ ਵਿਖੇ ਨੌਜਵਾਨ ਨਰਿੰਦਰ ਪਾਲ ਨੇ ਆਪਣੀ ਭਾਣਜੀ ਅਤੇ ਮਾਂ ਨੂੰ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਦਾ ਪਤਾ ਲੱਗਾ 'ਤੇ ਉਸ ਦੇ ਪਿਓ ਵੱਲੋਂ ਉਨ੍ਹਾਂ ਨੂੰ ਛੁਡਵਾਇਆ ਗਿਆ। ਇਸੇ ਦੌਰਾਨ ਪਿਓ-ਪੁੱਤ ਦੀ ਆਪਸ ਦੇ ’ਚ ਲੜਾਈ ਹੋ ਗਈ। ਮੁਨਸਾ ਸਿੰਘ ਮੁਤਾਬਕ ਜਿਸ ਨੂੰ ਕਹੀ ਦੇ ਨਾਲ ਉਹ ਆਪਣੀ ਭਾਂਜੀ ਅਤੇ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਕਹੀ ਉਸ ਨੇ ਖੋਹ ਲਈ ਅਤੇ ਆਪਣੇ ਪੁੱਤ ’ਤੇ ਵਾਰ ਕੀਤਾ, ਜਿਸ ਦੇ ਨਾਲ ਨਰਿੰਦਰ ਪਾਲ ਦੀ ਬਾਂਹ ਵੱਡੀ ਗਈ। ਉਥੇ ਮੌਜੂਦ ਕੁੱਤਿਆਂ ਦੇ ਵੱਲੋਂ ਉਸ ਦੀ ਬਾਂਹ ਖਾ ਲਈ ਗਈ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਕਸਰ ਹੀ ਇਨ੍ਹਾਂ ਦੇ ਘਰ ਦੇ ਵਿੱਚ ਨਸ਼ੇ ਨੂੰ ਲੈ ਕੇ ਲੜਾਈ ਝਗੜਾ ਰਹਿੰਦਾ ਸੀ। ਮੁਨਸ਼ਾ ਸਿੰਘ ਦੇ ਦੋ ਪੁੱਤਰ ਨੇ ਇਕ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਹੋਇਆ ਹੈ ਜਦਕਿ ਦੂਜਾ ਘਰ ’ਚ ਸੀ ਅਤੇ ਨਸ਼ੇ ਦੀ ਖਾਤਿਰ ਰੋਜ਼ਾਨਾ ਲੜਾਈ-ਝਗੜਾ ਕਰਦਾ ਸੀ।
ਇਹ ਵੀ ਪੜ੍ਹੋ- ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਲਈ ਕਰਵਟ, ਜਲੰਧਰ ਸਣੇ ਜ਼ਿਲ੍ਹਿਆਂ 'ਚ ਪਿਆ ਮੀਂਹ
ਬੀਤੀ ਰਾਤ ਵੀ ਇਸ ਕਤਲ ਦੀ ਵਜ੍ਹਾਾ ਨਸ਼ਾ ਹੀ ਬਣਿਆ। ਉਧਰ ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਸ ਦੇ ਕੋਲ ਮੁਨਸ਼ਾ ਸਿੰਘ ਨੇ ਆਪਣੇ ਪੁੱਤਰ ਦਾ ਕਤਲ ਕਬੂਲ ਕਰ ਲਿਆ। ਇਸ ਮੌਕੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁੱਜੇ ਥਾਣਾ ਸਿਟੀ ਜਲਾਲਾਬਾਦ ਐੱਸ. ਐੱਚ. ੳ. ਅੰਗਰੇਜ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟ ਦੇ ਲਈ ਫ਼ਾਜ਼ਿਲਕਾ ਭੇਜਿਆ ਗਿਆ ਹੈ। ਥਾਣਾ ਸਿਟੀ ਦੇ ਇੰਚਾਰਜ ਅੰਗਰੇਜ ਕੁਮਾਰ ਨੇ ਦੱਸਿਆ ਕਿ ਨਰਿੰਦਰ ਪਾਲ ਸਿੰਘ ਆਪਣੇ ਪਿਤਾ ਮੁਨਸ਼ਾ ਸਿੰਘ ਤੋਂ ਸ਼ਰਾਬ ਮੰਗਦਾ ਸੀ। ਉਹ ਨਸ਼ੇ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਇਹ ਪੂਰੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਸ਼ਰਮਨਾਕ ਕੰਮ, ਪਿੰਡ 'ਚ ਪਿਆ ਭੜਥੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ