ਘਰ ਦੇ ਕਲੇਸ਼ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਸਹੁਰੇ ਨੇ ਬੇਰਹਿਮੀ ਨਾਲ ਕੀਤਾ ਨੂੰਹ ਦਾ ਕਤਲ

Tuesday, Jul 12, 2022 - 06:38 PM (IST)

ਘਰ ਦੇ ਕਲੇਸ਼ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਸਹੁਰੇ ਨੇ ਬੇਰਹਿਮੀ ਨਾਲ ਕੀਤਾ ਨੂੰਹ ਦਾ ਕਤਲ

ਮਲੋਟ (ਜੁਨੇਜਾ) : ਮਲੋਟ ਦੇ ਸੰਦੀਪ ਨਗਰ ਵਿਚ ਇਕ ਵਿਅਕਤੀ ਨੇ ਗਲਾ ਘੁੱਟ ਕੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਮਿ੍ਤਕਾ ਅਮਨਦੀਪ ਕੌਰ (30 ਸਾਲ) ਦਾ ਪਤੀ ਸੁੱਚਾ ਸਿੰਘ ਖੇਤੀਬਾੜੀ ਸੰਦ ਬਨਾਉਣ ਦੀ ਫੈਕਟਰੀ ਵਿਚ ਕੰਮ ਕਰਦਾ ਹੈ। ਸੁੱਚਾ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਇਕ 7 ਸਾਲ ਦਾ ਬੱਚਾ ਹੈ। ਘਰ ਵਿਚ ਉਸਦੀ ਮਾਤਾ ਅਤੇ ਇਕ ਹੋਰ ਭਰਾ ਭਰਜਾਈ ਨਾਲ ਰਹਿੰਦੇ ਹਨ। ਅੱਜ ਉਹ ਕੰਮ ’ਤੇ ਸੀ ਤਾਂ ਪਿੱਛੋਂ ਉਸਦੇ ਪਿਤਾ ਨਾਲ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ  ਜਦੋਂ ਉਹ ਘਰ ਪੁੱਜਾ ਤਾਂ ਉਸਦੀ ਪਤਨੀ ਦਾ ਕਤਲ ਹੋ ਚੁੱਕਾ ਸੀ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਚੰਡੀਗੜ੍ਹ ਥਾਰ ’ਚ ਮੌਜ ਮਸਤੀ ਕਰਨ ਆਇਆ ਮੁੰਡਾ, ਹੋਸ਼ ਤਾਂ ਉਦੋਂ ਉੱਡੇ ਜਦੋਂ ਲਈ ਗੱਡੀ ਦੀ ਤਲਾਸ਼ੀ

ਉਸਨੇ ਵਾਪਸ ਆਪਣੀ ਫੈਕਟਰੀ ਮਾਲਕਾਂ ਨੂੰ ਬੁਲਾ ਕੇ ਪੁਲਸ ਨੂੰ ਸੂਚਨਾ ਦਿੱਤੀ। ਸੁੱਚਾ ਸਿੰਘ ਅਨੁਸਾਰ ਉਸਦੇ ਪਿਤਾ ਗੁਰਦਾਸ ਸਿੰਘ ਨੇ ਮੰਨਿਆ ਕਿ ਉਸਨੇ ਆਪਣੀ ਨੂੰਹ ਅਮਨਦੀਪ ਕੌਰ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਇਸ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਐੱਸ. ਐੱਚ. ਓ. ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਮਾਂ-ਬਾਪ ਫਰੀਦਕੋਟ ਰਹਿੰਦੇ ਹਨ। ਪੁਲਸ ਵੱਲੋਂ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਹਿਸਾਬ ਨਾਲ ਉਹ ਬਿਆਨ ਦਰਜ ਕਰਾਉਣਗੇ, ਅਗਲੀ ਕਾਰਵਾਈ ਕੀਤੀ ਜਾਵੇਗੀ। ਉਂਝ ਪੁਲਸ ਨੂੰ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਗੁਰਦਾਸ ਸਿੰਘ ਨੇ ਹੀ ਆਪਣੀ ਨੂੰਹ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਜੇਠ ਦੀ ਸ਼ਰਮਨਾਕ ਕਰਤੂਤ, ਘਰ ’ਚ ਇਕੱਲੀ ਛੋਟੇ ਭਰਾ ਦੀ ਪਤਨੀ ਨਾਲ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News