ਆਪਣੇ ਹੀ ਘਰ ਮਹਿਫੂਜ਼ ਨਹੀਂ ਧੀਆਂ! ਨਾਬਾਲਗ ਨਾਲ ਛੇੜਛਾੜ ਦੇ ਦੋਸ਼ 'ਚ ਪਿਓ ਗ੍ਰਿਫ਼ਤਾਰ
Wednesday, Feb 12, 2025 - 09:10 PM (IST)
![ਆਪਣੇ ਹੀ ਘਰ ਮਹਿਫੂਜ਼ ਨਹੀਂ ਧੀਆਂ! ਨਾਬਾਲਗ ਨਾਲ ਛੇੜਛਾੜ ਦੇ ਦੋਸ਼ 'ਚ ਪਿਓ ਗ੍ਰਿਫ਼ਤਾਰ](https://static.jagbani.com/multimedia/2025_2image_21_09_49253799617.jpg)
ਮੁੱਲਾਂਪੁਰ ਦਾਖਾ (ਕਾਲੀਆ ) : ਅਜੋਕੇ ਕਲਯੁੱਗ ਵਿੱਚ ਧੀਆਂ ਆਪਣੇ ਘਰ ਵਿੱਚ ਵੀ ਮਹਿਫੂਜ਼ ਨਹੀਂ ਹਨ, ਜਿਸ ਦੀ ਤਾਜ਼ਾ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਪਿਓ ਨੇ ਆਪਣੀ ਸਕੀ ਧੀ ਨਾਲ ਹਵਸ ਮਿਟਾਉਣ ਲਈ ਛੇੜਛਾੜ ਕੀਤੀ ਤੇ ਉਸ ਨੇ ਆਪਣੀ ਮਾਂ ਨੂੰ ਬੁਲਾ ਕੇ ਰੋਲਾ ਪਾ ਕੇ ਆਪਣੀ ਆਬਰੂ ਬਚਾਈ।
ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਦੋਸ਼ ਵਿੱਚ ਇੱਕ ਕਲਯੁਗੀ ਪਿਤਾ ਵਿਰੁੱਧ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪਿਓ ਤੋਂ ਪੀੜਤ ਨਾਬਾਲਿਗ ਧੀ ਨੇ ਇੱਕ ਪੱਤਰ ਨੰਬਰ ਡੀਸੀਪੀਯੂ/2025/1015 ਮਿਤੀ 5.2.2025 ਵੱਲੋਂ ਜ਼ਿਲ੍ਹਾ ਬਾਲ ਸਿੱਖਿਆ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪੱਤਰ ਨੰਬਰ 1412 ਮਿਤੀ 10.2.25 ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਨੂੰ ਦਰਖਾਸਤ ਦਿੱਤੀ। ਇਸ ਦੌਰਾਨ ਉਸ ਨੇ ਬਿਆਨ ਕੀਤਾ ਕਿ ਮਿਤੀ 26.1.2025 ਦੀ ਰਾਤ ਉਸਦੇ ਪਿਤਾ ਚਮਕੌਰ ਸਿੰਘ ਨੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਜ਼ਬਰਦਸਤੀ ਕਰਦਿਆਂ ਹੋਇਆਂ ਉਸਨੂੰ ਬੈੱਡ 'ਤੇ ਸੁੱਟਿਆ ਤਾਂ ਉਸਨੇ ਆਪਣੀ ਇੱਜਤ ਬਚਾਉਣ ਲਈ ਆਪਣੀ ਮਾਂ ਨੂੰ ਰੌਲਾ ਪਾ ਕੇ ਬੁਲਾਇਆ ਅਤੇ ਪਿਓ ਨੂੰ ਧੱਕਾ ਮਾਰ ਕੇ ਬਾਹਰ ਭੱਜਣ ਲੱਗੀ ਤਾਂ ਉਸਦੇ ਪਿਓ ਨੇ ਉਸਦੇ ਮੂੰਹ ਤੇ ਥੱਪੜ ਮਾਰੇ ਅਤੇ ਉਸਦੀ ਐਨਕ ਤੱਕ ਤੋੜ ਦਿੱਤੀ, ਜਿਸ ਨਾਲ ਉਸਦੇ ਮੂੰਹ 'ਤੇ ਜਖਮ ਹੋ ਗਿਆ ਅਤੇ ਉਸ ਉਪਰੰਤ ਗੰਡਾਸਾ ਚੁੱਕ ਕੇ ਉਸਨੂੰ ਧਮਕਾਇਆ ਅਤੇ ਨਾਜਾਇਜ਼ ਸਬੰਧ ਨਾ ਬਣਾਉਣ ਦੀ ਸੂਰਤ ਵਿੱਚ ਉਹ ਉਸਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਕਲਯੁਗੀ ਪਿਤਾ ਚਮਕੌਰ ਸਿੰਘ ਵਿਰੁੱਧ ਥਾਣਾ ਸੁਧਾਰ ਵਿਖੇ 06 ਪੋਸਕੋ ਐਕਟ,75 ਜੇ ਜੇ ਐਕਟ,64ਬੀਐਨਐਸ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ਸਬ ਇੰਸਪੈਕਟਰ ਕਮਲਦੀਪ ਕੌਰ ਕਰ ਰਹੀ ਹੈ। ਥਾਣਾ ਮੁੱਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਪਿਓ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8