ਕੀ ਕੁਝ ਘੰਟਿਆਂ ਬਾਅਦ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾ ਸਕੇਗਾ ਫਤਿਹਵੀਰ

Sunday, Jun 09, 2019 - 10:25 PM (IST)

ਕੀ ਕੁਝ ਘੰਟਿਆਂ ਬਾਅਦ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾ ਸਕੇਗਾ ਫਤਿਹਵੀਰ

ਸੰਗਰੂਰ— ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਫਤਿਹਵੀਰ ਸਿੰਘ ਦੀ ਸਿਹਤਯਾਬੀ ਲਈ ਇਸ ਵੇਲੇ ਪੂਰੇ ਦੇਸ਼ਭਰ ਦੇ ਲੋਕ ਅਰਦਾਸਾਂ ਕਰ ਰਹੇ ਹਨ। ਸਭ ਦੀ ਸਿਰਫ ਇਕੋ ਆਵਾਜ਼ ਹੈ ਕਿ ਮਾਸੂਮ ਫਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ। ਲੋਕਾਂ ਦੀ ਮਦਦ ਨਾਲ ਐੱਨ.ਡੀ.ਆਰ.ਐੱਫ. ਟੀਮ ਲਗਾਤਾਰ ਫਤਿਹਵੀਰ ਨੂੰ ਬਾਹਰ ਕੱਢਣ ਲਈ ਪਿਛਲੇ 78 ਘੰਟਿਆਂ ਤੋਂ ਸਖਤ ਮੁਸ਼ੱਕਤ ਕਰ ਰਹੀ ਹੈ। ਇਥੇ ਹੀ ਅਸੀਂ ਆਪਣੇ ਪਾਠਕਾਂ ਨੂੰ ਦੱਸ ਦਈਏ ਕਿ ਫਤਿਹ ਦਾ 10 ਜੂਨ ਨੂੰ ਭਾਵ ਸੋਮਵਾਰ ਨੂੰ ਜਨਮ ਦਿਨ ਵੀ ਹੈ। ਜਗ ਬਾਣੀ ਇਹੋ ਅਰਦਾਸ ਕਰਦੀ ਹੈ ਕਿ ਫਤਿਹਵੀਰ ਆਪਣਾ ਜਨਮ ਦਿਨ ਕੁਝ ਘੰਟਿਆਂ ਬਾਅਦ ਆਪਣੇ ਪਰਿਵਾਰ ਸਣੇ ਖੁਸ਼ੀਆਂ ਨਾਲ ਮਨਾਵੇ। ਇਥੇ ਦੱਸ ਦਈਏ ਕਿ ਫਤਿਹਵੀਰ ਅਜੇ ਵੀ 110 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ ਹੋਇਆ ਹੈ, ਜਿਸ ਦੇ ਅਗਲੇ ਕੁਝ ਸਮੇਂ 'ਚ ਬਾਹਰ ਆਉਣ ਦੀ ਉਮੀਦ ਲਾਈ ਜਾ ਰਹੀ ਹੈ।


author

Baljit Singh

Content Editor

Related News