ਪੰਜਾਬ ''ਚ 24 ਘੰਟਿਆਂ ਅੰਦਰ 2 ਵੱਡੇ ਕਤਲ ਕਾਂਡ, ਅਸਤੀਫ਼ਾ ਦੇਵੇ ਭਗਵੰਤ ਮਾਨ: ਸੁਖਬੀਰ ਬਾਦਲ

Saturday, Feb 07, 2026 - 05:57 PM (IST)

ਪੰਜਾਬ ''ਚ 24 ਘੰਟਿਆਂ ਅੰਦਰ 2 ਵੱਡੇ ਕਤਲ ਕਾਂਡ, ਅਸਤੀਫ਼ਾ ਦੇਵੇ ਭਗਵੰਤ ਮਾਨ: ਸੁਖਬੀਰ ਬਾਦਲ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਦਿਆਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ‘ਗੁੰਡਾ ਰਾਜ’ ਵਿਚ ਪੰਜਾਬ ਅਪਰਾਧ ਦਾ ਘਰ ਬਣ ਚੁੱਕਾ ਹੈ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ।

ਸੁਖਬੀਰ ਬਾਦਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਇਕ ਹੋਰ ਖੌਫਨਾਕ ਕਤਲ ਹੋਇਆ ਹੈ। ਜਲੰਧਰ ਵਿਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਦਿਨ-ਦਿਹਾੜੇ ਕਤਲ ਤੋਂ ਬਾਅਦ, ਹੁਣ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਚ ਇਕ ਸਾਬਕਾ ਸਬ-ਇੰਸਪੈਕਟਰ ਦੀ 62 ਸਾਲਾ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਸਿਰਫ਼ ਜਨਵਰੀ 2026 ਵਿਚ ਹੀ ਲਗਭਗ 25 ਕਤਲ ਹੋ ਚੁੱਕੇ ਹਨ ਅਤੇ ਇਹ ਖੂਨ-ਖਰਾਬਾ ਫਰਵਰੀ ਵਿਚ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ।

PunjabKesari

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਪੁਲਸ ਦੀ "ਗੈਂਗਸਟਰਾਂ 'ਤੇ ਪ੍ਰਹਾਰ" ਮੁਹਿੰਮ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ, ਮਾਸੂਮ, ਬਜ਼ੁਰਗ ਅਤੇ ਇੱਥੋਂ ਤੱਕ ਕਿ ਸੱਤਾਧਾਰੀ ਪਾਰਟੀ ਦੇ ਆਗੂ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹੋਰ ਕੀਮਤੀ ਜਾਨਾਂ ਜਾਣ ਤੋਂ ਪਹਿਲਾਂ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
 


author

Anmol Tagra

Content Editor

Related News