ਲੱਕੀ ਓਬਰਾਏ ਦੇ ਸਸਕਾਰ ਮੌਕੇ ਸਰਕਾਰ ਨੂੰ ਪਰਿਵਾਰ ਨੇ ਪਾਈਆਂ ਲਾਹਨਤਾਂ, ਕਿਹਾ-ਓਏ ਕੁਝ ਕਰਕੇ ਵਿਖਾਓ...

Saturday, Feb 07, 2026 - 06:10 PM (IST)

ਲੱਕੀ ਓਬਰਾਏ ਦੇ ਸਸਕਾਰ ਮੌਕੇ ਸਰਕਾਰ ਨੂੰ ਪਰਿਵਾਰ ਨੇ ਪਾਈਆਂ ਲਾਹਨਤਾਂ, ਕਿਹਾ-ਓਏ ਕੁਝ ਕਰਕੇ ਵਿਖਾਓ...

ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਸ਼ਰੇਆਮ ਗੋਲ਼ੀਆਂ ਮਾਰ ਕਤਲ ਕੀਤੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਮਸ਼ਾਨਘਾਟ ਵਿਚ ਉਨ੍ਹਾਂ ਦੇ 8 ਸਾਲ ਦੇ ਪੁੱਤਰ ਨੇ ਚਿਖ਼ਾ ਨੂੰ ਅਗਨੀ ਦਿੱਤੀ। 'ਆਪ' ਆਗੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ 'ਚ ਨੌਜਵਾਨ ਇਕੱਠੇ ਹੋਏ ਸਨ। ਅੰਤਿਮ ਸੰਸਕਾਰ ਮੌਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਇਕ ਪਰਿਵਾਰਕ ਮੈਂਬਰ ਸਰਕਾਰ ਨੂੰ ਲਾਹਨਤਾਂ ਪਾ-ਪਾ ਕੇ ਪਿੱਟ ਸਿਆਪਾ ਕਰਦਾ ਨਜ਼ਰ ਆਇਆ। ਇਸ ਦੌਰਾਨ ਮੌਕੇ 'ਤੇ ਮੌਜੂਦ ਆਮ ਆਦਮੀ ਪਾਰਟੀ ਦੇ ਆਗੂਆਂ ਸਾਹਮਣੇ ਪਰਿਵਾਰ ਦਾ ਇਕ ਬਜ਼ੁਰਗ ਸਰਕਾਰ ਨੂੰ ਲਾਹਨਤਾਂ ਪਾਉਂਦਾ ਹੋਇਆ ਇਹ ਕਹਿੰਦਾ ਰਿਹਾ ਕਿ ਓਏ ਕੁਝ ਕਰਕੇ ਵਿਖਾਓ। 

PunjabKesari

ਇਹ ਵੀ ਪੜ੍ਹੋ: 'ਆਪ' ਆਗੂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ! ਪੁੱਤ ਨੇ ਦਿੱਤੀ ਚਿਖ਼ਾ ਨੂੰ ਅਗਨੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਪਤੀ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਲੱਕੀ ਦੀ ਪਤਨੀ ਸਿਮਰਨ ਭੁੱਬਾਂ ਮਾਰ-ਮਾਰ ਰੋਈ। ਕਈ ਔਰਤਾਂ ਨੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਅੰਤਿਮ ਸੰਸਕਾਰ ਦੌਰਾਨ ਰੋਂਦਿਆਂ ਪਤਨੀ ਬੋਲੀ, ਤੁਸੀਂ ਉੱਠ ਕਿਉਂ ਨਹੀਂ ਜਾਂਦੇ? ਮੈਂ ਤੁਹਾਡੇ ਨਾਲ ਗੱਲ ਕਰਨੀ ਹੈ।  ਭੁੱਬਾਂ ਮਾਰਦੀਆਂ ਧੀਆਂ ਬੋਲੀਆਂ, ਤੁਸੀਂ ਸਾਡੇ ਪਿਤਾ ਨੂੰ ਕਿੱਥੇ ਲੈ ਜਾ ਰਹੇ ਹੋ? ਸਾਨੂੰ ਉਨ੍ਹਾਂ ਨਾਲ ਗੱਲ ਕਰਨ ਦਿਓ। ਸਾਡੇ ਪਿਤਾ ਨੂੰ ਕਿਤੇ ਨਾ ਲੈ ਜਾਓ। ਸਾਨੂੰ ਗੱਲ ਕਰਨ ਦਿਓ।" ਲੱਕੀ ਓਬਰਾਏ ਦੇ 8 ਸਾਲ ਦੇ ਪੁੱਤਰ ਨੂੰ ਪਰਿਵਾਰਕ ਮੈਂਬਰਾਂ ਨੇ ਗੋਦੀ ਵਿੱਚ ਚੁੱਕ ਕੇ ਪਿਤਾ ਲੱਕੀ ਓਬਰਾਏ ਦੇ ਅੰਤਿਮ ਦਰਸ਼ਨ ਕਰਵਾਏ ਗਏ। ਇਸ ਦੌਰਾਨ ਪੁੱਤਰ ਰੋਂਦਾ ਰਿਹਾ ਅਤੇ "ਪਾਪਾ, ਪਾਪਾ" ਕਹਿੰਦਾ ਰਿਹਾ। ਰੋਂਦੀ ਮਾਂ ਬੋਲੀ, "ਮੇਰੇ ਪੁੱਤਰ, ਤੂੰ ਮੈਨੂੰ ਛੱਡ ਕੇ ਕਿੱਥੇ ਚਲਿਆ ਹੈ?" 

ਇਹ ਵੀ ਪੜ੍ਹੋ: 5 ਮਿੰਟ 'ਚ ਹੁੰਦੀ ਹੈ ਨਸ਼ੇ ਦੀ Home Delivery! MP ਚੰਨੀ ਨੇ ਸਾਂਝੀ ਕੀਤੀ ਵੀਡੀਓ ਨੇ ਮਚਾਇਆ ਤਹਿਲਕਾ

PunjabKesari

ਇਥੇ ਦੱਸ ਦੇਈਏ ਕਿ ਐਕਟਿਵਾ ਅਤੇ ਕ੍ਰੇਟਾ ਕਾਰ 'ਤੇ ਸਵਾਰ ਸ਼ੂਟਰ ਦੀ ਨਵੀਂ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਕੀ ਦਾ ਨੌਕਰ ਇਸ ਕ੍ਰੇਟਾ ਕਾਰ ਨੂੰ ਚਲਾ ਰਿਹਾ ਸੀ। ਇਹ ਵੀ ਸ਼ੱਕ ਹੈ ਕਿ ਲੱਕੀ ਦੇ ਨੌਕਰ ਸ਼ਿੰਗਰੀ ਨੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ। 'ਆਪ' ਆਗੂ ਲੱਕੀ ਨੇ ਨੌਕਰ ਸ਼ਿੰਗਰੀ ਨੂੰ ਨਸ਼ੇ ਵਿੱਚ ਹੋਣ ਕਾਰਨ ਕੁੱਟਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੱਕੀ ਦਾ ਨੌਕਰ ਸ਼ਿੰਗਰੀ ਨੇ ਰੇਕੀ ਕੀਤੀ ਸੀ ਅਤੇ ਮੁਲਜ਼ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ। ਸ਼ਿੰਗਰੀ ਦੀ ਨਸ਼ੇ ਦਾ ਸੇਵਨ ਕਰਨ ਨੂੰ ਲੈ ਕੇ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਰੰਜਿਸ਼ ਕਾਰਨ ਸ਼ਿੰਗਰੀ ਨੇ ਦੋਸ਼ੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਪੁਲਸ ਨੇ ਐਕਟਿਵਾ ਦੀ ਪਛਾਣ ਕਰ ਲਈ ਹੈ। ਜਦੋਂ ਪੁਲਸ ਨੇ ਐਕਟਿਵਾ 'ਤੇ ਅਪਰਾਧ ਕਰਨ ਆਏ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਟਿਵਾ ਸ਼ਿੰਗਰੀ ਦੀ ਸੀ।

PunjabKesari

 

ਇਹ ਵੀ ਪੜ੍ਹੋ: ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News