ਸਸਤੇ ਭਾਅ ਨਰਮਾ ਵੇਚਣ ਨੂੰ ਮਜ਼ਬੂਰ ਹੋ ਰਹੇ ਹਨ ਕਿਸਾਨ
Friday, Oct 05, 2018 - 01:21 AM (IST)

ਪੰਜਾਬ-ਸੂਬੇ ਦੀਆਂ ਮੰਡੀਆਂ 'ਚ ਆ ਰਹੀ ਨਰਮੇ ਦੀ ਫਸਲ ਰੁਲਣ ਲੱਗ ਪਈ ਹੈ। ਜਿਸ ਕਾਰਨ ਨਰਮਾ ਕਾਸ਼ਤਕਾਰਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਰਮੇ ਦੀ ਫਸਲ ਮੰਡੀਆਂ 'ਚ ਲੈ ਕੇ ਪੁੱਜ ਰਹੇ ਕਿਸਾਨਾਂ ਮੰਡੀਆਂ 'ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੁੱਤਾਂ ਵਾਂਗ ਪਾਲੀ ਆਪਣੀ ਫਸਲ ਦੀ ਬੇਅਦਬੀ ਹੁੰਦੀ ਵੇਖ ਕਿਸਾਨ ਸਰਕਾਰ ਨੂੰ ਕੋਸਣ ਲਈ ਮਜ਼ਬੂਰ ਹੋ ਰਿਹਾ ਹੈ। ਮੰਡੀਆਂ 'ਚ ਸੀ. ਸੀ. ਆਈ ਵਲੋ ਖ੍ਰੀਦ ਸ਼ੁਰੂ ਨਹੀ ਕੀਤੀ ਗਈ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਨਰਮੇ ਦੀ ਫਸਲ ਸਸਤੇ ਭਾਅ ਵਿਚ ਨਿੱਜੀ ਫੈਕਟਰੀਆਂਂ ਜਾਂ ਆੜਤਿਆਂ ਨੂੰ ਦੇਣੀ ਪੈ ਰਹੀ ਹੈ, ਇਥੇ ਦੱਸਣਾ ਬਣਦਾ ਹੈ ਕਿ ਭਾਵੇਂ ਇਸ ਵਾਰ ਨਰਮੇ ਦਾ ਸਰਕਾਰੀ ਭਾਅ 5430 ਰੁਪਏ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਤੋਂ ਹੁਣ ਮੰਡੀਆਂ 'ਚ 4900 ਤੋਂ ਲੈ ਕੇ 5100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਨਰਮੇ ਦੀ ਖ੍ਰੀਦ ਕੀਤੀ ਜਾ ਰਹੀ ਹੈ। ਸਸਤੇ ਭਾਅ 'ਚ ਵੀ ਕਿਸਾਨਾਂ ਨੂੰ ਨਰਮਾ ਵੇਚਣ ਲਈ ਇੱਕ ਰਾਤ ਮੰਡੀ 'ਚ ਲਗਾਉਣੀ ਪੈਂਦੀ ਹੈ ਤਾਂ ਦੂਜੇ ਦਿਨ ਜਾ ਕੇ ਨਰਮਾ ਦੀ ਫਸਲ ਵਿਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਉਣ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਡੀਆਂ 'ਚ ਕਿਸਾਨ ਖੱਜਲ-ਖੁਆਰ ਹੋ ਰਹੇ ਹਨ।