ਆਤਿਸ਼ੀ ਨੂੰ ਬਚਾ ਕੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਭਗਵੰਤ ਮਾਨ: ਅਸ਼ਵਨੀ ਸ਼ਰਮਾ

Saturday, Jan 17, 2026 - 02:47 PM (IST)

ਆਤਿਸ਼ੀ ਨੂੰ ਬਚਾ ਕੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਭਗਵੰਤ ਮਾਨ: ਅਸ਼ਵਨੀ ਸ਼ਰਮਾ

ਚੰਡੀਗੜ੍ਹ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਤਿਸ਼ੀ ਮਾਮਲੇ ਵਿਚ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵੱਲੋਂ ਕਰਵਾਈ ਫੋਰੈਂਸਿਕ ਜਾਂਚ ਵਿਚ ਇਹ ਸਪਸ਼ਟ ਹੋ ਗਿਆ ਹੈ ਕਿ ਆਤਿਸ਼ੀ ਨੇ ਗੁਰੂ ਮਹਾਰਾਜ ਲਈ ਅਪਮਾਨਜਨਕ ਸ਼ਬਦ ਬੋਲੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਆਤਿਸ਼ੀ ਨੂੰ ਬਚਾ ਕੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹਨ। 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਗੁਰੂ ਮਹਾਰਾਜ ਦੇ ਲਈ ਦਿੱਲੀ ਵਿਧਾਨਸਭਾ ਅੰਦਰ ਅਪਮਾਨਜਨਕ ਸ਼ਬਦ ਬੋਲੇ। ਜਿਸ ਦਿੱਲੀ ਵਿਧਾਨਸਭਾ ਦੇ ਕੋਲ ਅਸਲ ਵੀਡੀਓ ਹੈ, ਉਸ ਹੀ ਦਿੱਲੀ ਵਿਧਾਨਸਭਾ ਦੇ ਵਿਰੋਧੀ ਧਿਰ ਦੀ ਮੰਗ ਤੇ ਸਰਬਸੰਮਤੀ ਨਾਲ ਇਸ ਵੀਡੀਓ ਦੀ ਫੈਰੋਂਸਿਕ ਜਾਂਚ ਕਰਵਾਈ ਗਈ ਤੇ ਜਾਂਚ ਰਿਪੋਰਟ ਵਿਚ ਸਪੱਸ਼ਟ ਹੋ ਗਿਆ ਕੀ ਆਤਿਸ਼ੀ ਨੇ ਅਪਮਾਨਜਨਕ ਸ਼ਬਦ ਬੋਲੇ ਹਨ।

ਭਾਜਪਾ ਵਿਧਾਇਕ ਨੇ ਅੱਗੇ ਕਿਹਾ ਕਿ ਜਿਸ ਪੰਜਾਬ ਸਰਕਾਰ ਦੇ ਕੋਲ ਅਸਲੀ ਵੀਡੀਓ ਹੀ ਨਹੀਂ ਫ਼ਿਰ ਉਹ ਕਿਵੇਂ ਕਹਿ ਸਕਦੇ ਹਨ ਕੀ ਇਹ ਵੀਡੀਓ ਝੂਠ ਹੈ...? ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਗੁਰੂ ਸਾਹਿਬ ਦੇ ਲਈ ਅਪਮਾਨਜਨਕ ਸ਼ਬਦ ਬੋਲਣ ਵਾਲੀ ਆਤਿਸ਼ੀ ਨੂੰ ਬਚਾ ਕੇ ਉਸ ਪਾਪ ਦੇ ਖ਼ੁਦ ਭਾਗੀਦਾਰ ਬਣ ਰਹੇ ਹਨ ਅਤੇ ਖ਼ੁਦ ਗੁਰੂ ਸਾਹਿਬ ਜੀ ਦੀ ਬੇਅਦਬੀ ਕਰ ਰਹੇ ਹਨ।
 


author

Anmol Tagra

Content Editor

Related News