ਕਰਜ਼ੇ ਨੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ
Wednesday, Dec 20, 2017 - 03:05 PM (IST)

ਸੰਗਰੂਰ (ਕੋਹਲੀ) - ਪੰਜਾਬ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਕਰਜ਼ਾ ਮੁਆਫੀ ਦੇ ਐਲਾਨ ਦੇ ਬਾਅਦ ਵੀ ਪੰਜਾਬ 'ਚ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਇਕ ਆਜਿਹਾ ਮਾਮਲਾ ਸੰਗਰੂਰ ਦੇ ਪਿੰਡ ਘਾਬਦਾਂ ਦਾ ਸਾਹਮਣੇ ਆਇਆ ਹੈ ਜਿੱਥੇ ਗੁਰਪਿਆਰ ਸਿੰਘ ਨਾਂ ਦੇ ਕਿਸਾਨ ਨੇ ਆਪਣੇ ਸਿਰ ਚੜ੍ਹੇ 6 ਲੱਖ ਰੁਪਏ ਦੇ ਕਰਜ਼ੇ ਦੇ ਚਲਦਿਆਂ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦਾ ਇਕ ਤਿੰਨ ਸਾਲ ਦਾ ਬੇਟਾ ਹੈ ਤੇ ਉਸ ਦੇ ਬਜ਼ੁਰਗ ਮਾਂ-ਬਾਪ ਹਨ। ਉਸ ਕੋਲ ਕੇਵਲ ਇਕ ਏਕੜ ਹੀ ਜ਼ਮੀਨ ਸੀ, ਜਿਸ 'ਤੇ ਖੇਤੀ ਕਰਕੇ ਉਹ ਆਪਣੇ ਪਰਿਵਾਰ ਦਾ ਖਰਚਾ ਚਲਾਉਂਦਾ ਸੀ। ਉਸ ਦੇ ਲਈ ਇਕ ਏਕੜ ਜ਼ਮੀਨ ਨਾਲ ਕਰਜ਼ਾ ਉਤਾਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਪਿਆਰ ਸਿੰਘ ਲੱਖਾ ਦੇ ਕਰਜ਼ੇ ਦੇ ਚਲਦੇ ਪਰੇਸ਼ਾਨ ਰਹਿੰਦਾ ਸੀ। ਉਸ ਨੇ ਕਰਜ਼ਾ ਉਤਾਰਨ ਲਈ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ, ਜਦੋਂ ਉਸ ਨੂੰ ਕਰਜ਼ਾ ਉਤਰਦਾ ਨਾ ਦਿਖਿਆ ਤਾਂ ਉਸ ਨੇ ਪਰੇਸ਼ਾਨ ਹੋ ਕੇ ਖੁਦ ਨੂੰ ਮੌਤ ਦੇ ਗਲੇ ਲਗਾ ਲਿਆ।