ਕਿਸਾਨਾਂ ਦੇ ਵਿਰੋਧ ਕਾਰਨ ਕੁਰਕੀ ਕਰਨ ਆਇਆ ਅਧਿਕਾਰੀ ਬੇਰੰਗ ਪਰਤਿਆ
Thursday, Mar 15, 2018 - 07:20 AM (IST)

ਧਨੌਲਾ(ਰਵਿੰਦਰ)-ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਪਿੰਡ ਭੂਰੇ ਦੇ ਕਿਸਾਨਾਂ ਨੇ ਕੁਰਕੀ ਕਰਨ ਆਏ ਅਧਿਕਾਰੀ ਦਾ ਵਿਰੋਧ ਕਰ ਕੇ ਕਾਰਵਾਈ ਰੁਕਵਾ ਦਿੱਤੀ। ਯੂਨੀਅਨ ਦੇ ਬਲਾਕ ਬਰਨਾਲਾ ਦੇ ਆਗੂ ਸਿਕੰਦਰ ਸਿੰਘ ਅਤੇ ਪਿੰਡ ਇਕਾਈ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਚਰਨਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਭੂਰੇ ਨੇ ਇਕ ਆੜ੍ਹਤੀ ਤੋਂ ਪਰਨੋਟ ਭਰ ਕੇ ਕੁਝ ਪੈਸੇ ਲਏ ਸਨ। ਇਸ ਸਬੰਧੀ ਕੇਸ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਉਕਤ ਕਿਸਾਨ ਔਰਤ ਦੀ ਜ਼ਮੀਨ 'ਚੋਂ 2 ਕਨਾਲ ਹੀ ਕੁਰਕੀ ਕਰਨ ਦਾ ਫੈਸਲਾ ਦੇ ਦਿੱਤਾ ਸੀ, ਜਿਸ 'ਤੇ ਅਮਲ ਕਰਦਿਆਂ ਸਬੰਧਤ ਪਟਵਾਰੀ ਜਦੋਂ ਕੁਰਕੀ ਕਰਨ ਆਇਆ ਤਾਂ ਕਿਸਾਨਾਂ ਅਤੇ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਕੁਰਕੀ ਨਹੀਂ ਹੋ ਸਕੀ। ਅਧਿਕਾਰੀ ਨੂੰ ਬੇਰੰਗ ਪਰਤਣਾ ਪਿਆ। ਇਸ ਮੌਕੇ ਰਣਜੀਤ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ, ਜੰਗ ਸਿੰਘ, ਦਰਸ਼ਨ ਸਿੰਘ, ਨਾਹਰ ਸਿੰਘ, ਗੁਰਮੀਤ ਸਿੰਘ, ਜਾਗਰ ਸਿੰਘ, ਸਰਵਨ ਸਿੰਘ, ਲਾਲ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸੀ।