ਵਿਦਿਆਰਥਣ ਨੂੰ ਸਕੂਲ ਦੇ ਬਾਹਰ ਖੜ੍ਹਾ ਕਰਨ ਦੀ ਸ਼ਿਕਾਇਤ ਕਰਨ ’ਤੇ ਮਾਂ ਨੂੰ ਮਾਰੇ ਧੱਕੇ, ਮਾਮਲਾ ਦਰਜ
Saturday, Jul 26, 2025 - 04:11 PM (IST)

ਲੁਧਿਆਣਾ (ਗੌਤਮ): ਰਾਜਨ ਅਸਟੇਟ ਚੂਹੜਪੁਰ ਰੋਡ ’ਤੇ ਸਥਿਤ ਇਕ ਸਕੂਲ ’ਚ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਖੜ੍ਹਾ ਕਰਨ ਦੀ ਸ਼ਿਕਾਇਤ ਕਰਨ ਗਏ ਤਾਂ ਸਕੂਲ ਦੀ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਮਾਂ ਨੂੰ ਧੱਕੇ ਮਾਰ ਕੇ ਸਕੂਲ ’ਚੋਂ ਬਾਹਰ ਕੱਢ ਦਿੱਤਾ। ਵਿਦਿਆਰਥੀ ਦੇ ਪਿਤਾ ਨੇ ਇਸ ਸਬੰਧ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਪਿੰਡ ਬੱਲੋਵਾਲ ਵਿਖੇ ਸਰਪੰਚ ਕਾਲੋਨੀ ’ਚ ਰਹਿਣ ਵਾਲੇ ਮੋਹਿਤ ਕੁਮਾਰ ਵਰਮਾ ਦੇ ਬਿਆਨ ’ਤੇ ਨਿਊ ਚੂਹੜਪੁਰ ਰੋਡ ਹੈਬੋਵਾਲ ਸਥਿਤ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਖਿਲਾਫ਼ ਕਾਰਵਾਈ ਕੀਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੋਹਿਤ ਕੁਮਾਰ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਪ੍ਰਾਈਵੇਟ ਸਕੂਲ ’ਚ ਪੜ੍ਹਦੀਆਂ ਹਨ। 23 ਜੁਲਾਈ ਨੂੰ ਸਕੂਲ ਪ੍ਰਬੰਧਕਾਂ ਵਲੋਂ ਉਸ ਦੀ ਛੋਟੀ ਬੇਟੀ ਨੂੰ ਸਕੂਲ ਦਾਖਲ ਕਰ ਲਿਆ ਗਿਆ ਪਰ ਵੱਡੀ ਬੇਟੀ ਨੂੰ ਸਕੂਲ ਦੇ ਅੰਦਰ ਨਹੀਂ ਜਾਣ ਦਿੱਤਾ ਅਤੇ ਉਸ ਨੂੰ ਉਥੇ ਹੀ ਮੌਜੂਦ 15-16 ਹੋਰ ਵਿਦਿਆਰਥੀ ਵੀ ਉਥੇ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚੋਂ ਭੇਜਿਆ ਸੰਦੇਸ਼, ਆਖ਼ੀਆਂ ਇਹ ਗੱਲਾਂ
ਪਤਾ ਲੱਗਣ ’ਤੇ ਜਦ ਉਹ ਆਪਣੇ ਪਤਨੀ ਸਮੇਤ ਸਕੂਲ ਦੀ ਪ੍ਰਿੰਸੀਪਲ ਨੂੰ ਸ਼ਿਕਾਇਤ ਕਰਨ ਗਿਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਘੇਰ ਲਿਆ ਅਤੇ ਸਕੂਲ ਤੋਂ ਬਾਹਰ ਕੱਢ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਕਿਸੇ ਵੀ ਬੱਚੇ ਨੂੰ ਸਕੂਲ ਦੇ ਬਾਹਰ ਖੜ੍ਹਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਕੂਲ ਦਾ ਗੇਟ ਬੰਦ ਸੀ। ਸਵੇਰੇ ਹੀ ਉਹ ਆਪਣੇ ਛੋਟੇ ਬੱਚਿਆਂ ਨੂੰ ਸਕੂਲ ਦੇ ਅੰਦਰ ਛੱਡ ਕੇ ਗਏ ਹਨ। ਗੇਟ ਖੁੱਲ੍ਹਾ ਹੋਣ ਕਾਰਨ ਲੋਕ ਫੀਸ ਜਮ੍ਹਾ ਕਰਵਾਉਣ ਲਈ ਆ ਰਹੇ ਸਨ।
ਦੁਪਹਿਰ ਨੂੰ ਪਹਿਲਾਂ ਉਨ੍ਹਾਂ ਨੇ ਰਿਸੈਪਸ਼ਨ ’ਤੇ ਜਾ ਕੇ ਹੰਗਾਮਾ ਕੀਤਾ, ਜਦੋਂ ਉਨ੍ਹਾਂ ਨੂੰ ਦਫਤਰ ’ਚ ਬੁਲਾਇਆ ਗਿਆ ਤਾਂ ਉਥੇ ਵੀ ਕਾਫੀ ਰੌਲਾ ਪਾਇਆ, ਇਥੋਂ ਤੱਕ ਕਿ ਸਾਮਾਨ ਵੀ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਕੂਲ ਦੇ ਵਿਦਿਆਰਥੀ ਵੀ ਕਲਾਸਾਂ ਤੋਂ ਬਾਹਰ ਆ ਗਏ ਅਤੇ ਮਾਹੌਲ ਖਰਾਬ ਹੋ ਗਿਆ। ਉਸ ਨੇ ਕਿਸੇ ਨੂੰ ਵੀ ਧੱਕਾ ਨਹੀਂ ਮਾਰਿਆ ਅਤੇ ਸਕੂਲ ’ਚੋਂ ਬਾਹਰ ਨਹੀਂ ਕੱਢਿਆ ਪਰ ਸਿਰਫ ਆਪਣੇ ਦਫਤਰ ਦਾ ਦਰਵਾਜ਼ਾ ਬੰਦ ਕੀਤਾ, ਤਾਂ ਜੋ ਕੋਈ ਨੁਕਸਾਨ ਨਾ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8