ਪ੍ਰਾਪਰਟੀ ਡੀਲਰ ਯਾਦੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫ਼ਤਾਰ

Wednesday, Jul 23, 2025 - 02:09 PM (IST)

ਪ੍ਰਾਪਰਟੀ ਡੀਲਰ ਯਾਦੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਪਿੰਡ ਬੱਦੋਵਾਲ ਵਿਖੇ ਪ੍ਰਾਪਰਟੀ ਡੀਲਰ ਯਾਦਵਿੰਦਰ ਸਿੰਘ ਯਾਦੀ ਦੇ ਘਰ ਦੇ ਫਾਇਰਿੰਗ ਕਰਨ ਅਤੇ ਘਰ ਅੰਦਰ ਪੈਟਰੋਲਨੁਮਾ ਬੰਬ ਚਲਾਉਣ ਵਾਲੇ 6 ਵਿਅਕਤੀਆਂ ਨੂੰ ਸ਼ੂਟਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਇਸ ਕੇਸ ਵਿਚ ਹੋਰ 6 ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਕਾਨਫਰੰਸ ਦੌਰਾਨ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ. (ਦਿਹਾਤੀ) ਨੇ ਦੱਸਿਆ ਕਿ ਵਰਿੰਦਰ ਸਿੰਘ ਖੋਸਾ ਡੀ. ਐੱਸ. ਪੀ. ਦੀ ਨਿਗਰਾਨੀ ਅਧੀਨ ਥਾਣਾ ਮੁਖੀ ਹਮਰਾਜ ਸਿੰਘ ਚੀਮਾ ਵੱਲੋਂ ਯਾਦਵਿੰਦਰ ਸਿੰਘ ਯਾਦੀ ਦੇ ਬਿਆਨਾਂ 'ਤੇ ਧਾਰਾ 125, 326 ਬੀ. ਐੱਨ. ਐੱਸ. 25/27.54-59 ਅਸਲਾ ਐਕਟ ਵਾਧਾ ਜੁਰਮ 109, 249, 3(5) ਬੀ. ਐੱਨ. ਐੱਸ ਤਹਿਤ ਥਾਣਾ ਦਾਖਾ ਨੂੰ ਟਰੇਸ ਕਰਕੇ ਮੁੱਕਦਮੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਯਾਦਵਿੰਦਰ ਸਿੰਘ ਉਰਫ ਯਾਦੀ ਪੁੱਤਰ ਲੇਟ ਸ. ਮਲਕੀਤ ਸਿੰਘ ਵਾਸੀ ਪਿੰਡ ਬੱਦੋਵਾਲ ਥਾਣਾ ਦਾਖਾ ਨੇ ਦੋਸ਼ ਲਗਾਇਆ ਸੀ ਕਿ ਮੇਰੇ ਘਰ 'ਤੇ ਮਿਤੀ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਵਕਤ ਰਾਤ ਕਰੀਬ 1-30 ਵਜੇ ਇੱਕ ਆਈ-20 ਕਾਰ ਜਿਸ ਵਿੱਚ ਚਾਰ ਨੋਜਵਾਨ ਆਏ ਜਿੰਨ੍ਹਾ ਨੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਉਸਦੇ ਘਰ ਤੇ ਵਿਸਫੋਟਕ ਪਦਾਰਥ ਬੋਤਲ ਨੁਮਾ ਸੁੱਟਕੇ ਕਰੀਬ 6-7 ਫਾਇਰ ਕੀਤੇ ਤੇ ਘਟਨਾ ਦੀ ਵਡੀਓਗ੍ਰਾਫੀ ਆਪਣੇ ਫੋਨ ਵਿੱਚ ਕੀਤੀ ਅਤੇ ਮੈਨੂੰ ਗਾਲਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ |  ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਦੌਰਾਨੇ ਤਫਤੀਸ਼ ਮੁੱਕਦਮੇ ਵਿੱਚ ਹੁਣ ਤੱਕ ਕੁੱਲ 12 ਦੋਸ਼ੀ ਨਾਮਜਦ ਕੀਤੇ ਗਏ ਜਿੰਨ੍ਹਾ ਵਿੱਚੋਂ ਇੱਕ ਸੂਟਰ ਹਰਪ੍ਰੀਤ ਸਿੰਘ ਭੁੱਲਰ ਉਰਫ ਹਰਸ਼ ਪੁੱਤਰ ਸਾਹਿਬ ਸਿੰਘ ਵਾਸੀ ਦੀਪ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਕਰਨ ਸਮੇਂ ਵਰਤੀ ਕਾਰ ਆਈ-20 ਰੰਗ ਚਿੱਟਾ ਛੱਤ ਕਾਲੀ ਅਤੇ ਕਾਰ ਵਿੱਚੋਂ ਵਿਸਫੋਟਕ ਸਮੱਗਰੀ ਬ੍ਰਾਮਦ ਕੀਤੀ । ਵਾਰਦਾਤ ਵਿਚ ਸ਼ਾਮਲ ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਪਟਿਆਲਾ ਅਤੇ ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਦੋਸੀਆਨ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਕਾਰਪਿਓ ਐੱਨ ਰੰਗ ਕਾਲਾ ਬ੍ਰਾਮਦ ਕੀਤੀ ਗਈ । ਮੁੱਖ ਸੂਟਰ ਰਿਆਜ ਦੇ ਸਾਥੀ ਜਿਸਨੇ ਦੋਸੀਆਨ ਨੂੰ ਵਾਰਦਾਤ ਕਰਨ ਤੋਂ ਬਾਅਦ ਰਹਿਣ ਲਈ ਪਨਾਂਹ ਦਿਵਾਈ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਵਾਸੀ ਨਿਹਾਲ ਸਿੰਘ ਵਾਲਾ ਮੋਗਾ,ਬਲਜਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸ਼ੀ ਭੰਮਾ ਲੰਡਾ  ਜਿਲ੍ਹਾ ਮੋਗਾ ਅਤੇ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜਪੁਰ ਨੂੰ  ਗ੍ਰਿਫਤਾਰ ਕੀਤਾ ਗਿਆ  । ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀਆਨ ਪਾਸੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਦੋਸ਼ੀਆਂ ਦੇ ਬਾਕੀ ਰਹਿੰਦੇ ਤਿੰਨ ਸ਼ੂਟਰਾਂ ਅਤੇ ਬਾਕੀ ਰਹਿੰਦੇ ਤਿੰਨ ਹੋਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਅਸਲਾ ਬਰਾਮਦ ਕਰਵਾਇਆ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 2,70,000 ਲਾਭਪਾਤਰੀਆਂ ਲਈ ਵੱਡੀ ਖ਼ਬਰ! ਕੁਝ ਹੀ ਦਿਨਾਂ ਵਿਚ...

ਡਾ. ਗੁਪਤਾ ਨੇ ਕਿਹਾ ਕਿ ਅਪਰਾਧੀਆਂ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਕਰਾਈਮ ਦੀ ਰੋਕਥਾਮ ਲਈ ਅਤੇ ਅਪਰਾਧੀਆਂ ਨੂੰ ਸਬਕ ਸਿਖਾਉਣ ਲਈ ਪੁਲਿਸ ਪ੍ਰਸ਼ਾਸਨ ਹਮੇਸ਼ਾ ਤੱਤਪਰ ਹੈ ਅਤੇ ਅਪਰਾਧ ਮੁਕਤ ਸਮਾਜ ਦੇਣ ਲਈ ਵਚਨਬੱਧ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਭੁੱਲਰ ਉਰਫ ਹਰਸ ਪੁੱਤਰ ਸਾਹਿਬ ਸਿੰਘ ਵਾਸੀ ਦੀਪ ਨਗਰ ਪਟਿਆਲਾ , ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਟਿਆਲਾ ,  ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਪਟਿਆਲਾ, ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਮੋਗਾ, ਬਲਜਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਭੰਮਾ ਲੰਡਾ ਮੋਗਾ ਤੇ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ i20 ਕਾਰ, ਇਕ ਸਕਾਰਪੀਓ ਕਾਰ, ਤਿੰਨ ਕੱਚ ਦੇ ਪਉਏ ਜਿੰਨ੍ਹਾਂ ਦੇ ਢੱਕਣਾ ਵਿੱਚ ਗਲੀ ਕੱਢਕੇ ਹਰੇਕ ਵਿੱਚ ਇੱਕ-ਇੱਕ ਕੱਪੜੇ ਦੀ ਬੱਤੀ ਪਾਈ ਹੋਈ ਅਤੇ ਇੱਕ ਪਲਾਸਿਟਕ ਦੀ ਬੋਤਲ ਵਿਚ ਪੈਟਰੋਲ ਜੋ ਕਿ ਕੱਪੜੇ ਦੇ ਥੈਲੇ ਸਮੇਤ ਬਰਾਮਦ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News