ਪਹਿਲਾਂ ਕੀਤਾ ਭਰਾ ਦਾ ਕਤਲ! ਕੇਸ ਕਰਨ ''ਤੇ ਭੈਣ ਦੇ ਘਰ ''ਤੇ ਵੀ ਵਰ੍ਹਾਈਆਂ ਗੋਲ਼ੀਆਂ
Tuesday, Jul 15, 2025 - 01:16 PM (IST)

ਲੁਧਿਆਣਾ (ਤਰੁਣ): ਜਵਾਹਰ ਨਗਰ ਕੈਂਪ ਇਲਾਕੇ ਸਥਿਤ ਇਕ ਘਰ 'ਤੇ ਮੋਟਰਸਾਈਕਲ ਸਵੇਰ 2 ਬਦਮਾਸ਼ਾਂ ਨੇ ਇਕ ਘਰ 'ਤੇ ਫ਼ਾਇਰਿੰਗ ਕਰ ਦਿੱਤੀ। ਪੀੜਤ ਧਿਰ ਦੇ ਨਾਲ ਮੁਲਜ਼ਮਾਂ ਦੀ ਪੁਰਾਣੀ ਰੰਜਿਸ਼ ਹੈ ਤੇ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਦਹਿਸ਼ਤ ਬਣਾਉਣ ਲਈ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ List
ਪੀੜਤ ਕਮਲਜੀਤ ਸਿੰਘ ਉਰਫ਼ ਕਪਲੀ ਨੇ ਦੱਸਿਆ ਕਿ ਤਕਰੀਬਨ 6-7 ਸਾਲ ਪਹਿਲਾਂ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਵਿਚ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਆਉਣ ਵਾਲੀ 22 ਜੁਲਾਈ ਨੂੰ ਕਤਲ ਦੇ ਕੇਸ ਵਿਚ ਅਦਾਲਤ ਵਿਚ ਗਵਾਹੀਆਂ ਹੋਣੀਆਂ ਸਨ। ਕਾਤਲਾਂ ਨੇ ਦਹਿਸ਼ਤ ਤੇ ਖ਼ੌਫ਼ ਪੈਦਾ ਕਰਨ ਲਈ ਆਪਣੇ ਕਰਿੰਦਿਆਂ ਤੋਂ ਵਾਰਦਾਤ ਨੂੰ ਅੰਜਾਮ ਦਿਵਾਇਆ ਹੈ। ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਉਸ ਦੇ ਘਰ 'ਤੇ ਫ਼ਾਇਰਿੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - Air India ਦਾ ਕਰੂ ਮੈਂਬਰ ਹੀ ਨਿਕਲਿਆ ਦੋਸ਼ੀ! DRI ਨੇ ਮਾਸਟਰਮਾਈਂਡ ਸਣੇ ਕੀਤਾ ਗ੍ਰਿਫ਼ਤਾਰ
ਇਸ ਸਬੰਧੀ ਚੌਕੀ ਕੋਚਰ ਮਾਰਕੀਟ ਇੰਚਾਰਜ ਸਬ ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਨੇ ਸੋਮਵਾਰ ਰਾਤ ਤਕਰੀਬਨ ਪੌਣੇ 2 ਵਜੇ ਕਮਲਜੀਤ ਦੇ ਘਰ 'ਤੇ ਫ਼ਾਇਰਿੰਗ ਕੀਤੀ ਹੈ। ਮੁਲਜ਼ਮਾਂ ਵੱਲੋਂ ਇਕ ਗੋਲ਼ੀ ਚਲਾਈ ਗਈ ਜੋ ਘਰ ਦੇ ਗੇਟ ਦੇ ਉੱਪਰਲੇ ਹਿੱਸੇ 'ਚ ਲੱਗੀ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਫ਼ਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਫ਼ਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8