NRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ ਬਿੱਲ, ਪੂਰਾ ਪਰਿਵਾਰ ਰਹਿ ਗਿਆ ਹੱਕਾ ਬੱਕਾ
Monday, Jul 14, 2025 - 04:58 PM (IST)

ਜੰਡਿਆਲਾ ਗੁਰੂ (ਮਾਂਗਟ)-ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਪੱਕੇ ਤੌਰ ’ਤੇ ਕੈਨੇਡਾ ਵਿਚ ਰਹਿ ਰਹੇ ਪ੍ਰਵਾਸੀ ਭਾਰਤੀ ਕੰਵਲਜੀਤ ਸਿੰਘ ਕੰਵਲ ਦੀ ਪਤਨੀ ਗੁਰਮੀਤ ਕੌਰ ਕੰਵਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨੂੰ ਲਿਖੇ ਖੁੱਲ੍ਹੇ ਪੱਤਰ ਰਾਹੀਂ ਆਪਣੇ ਨਾਲ ਹੋਈ ਬੀਤੀ ਦੱਸਦਿਆਂ ਕਿਹਾ ਹੈ ਕਿ ਉਹ 11 ਮਹੀਨੇ ਪਹਿਲਾਂ ਸਤੰਬਰ ਵਿਚ ਮੁਹੱਲਾ ਜੋਤੀ ਸਰ ਜੰਡਿਆਲਾ ਗੁਰੂ ਸਥਿਤ ਆਪਣਾ ਘਰ ਬੰਦ ਕਰ ਕੇ ਕੈਨੇਡਾ ਚਲੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੈਟਰੋਲ ਪੰਪ ਮਾਲਕ ਸਮੇਤ 3 ਨੌਜਵਾਨਾਂ ਦੀ ਗਈ ਜਾਨ
ਉਨ੍ਹਾਂ ਦੇ ਪਰਿਵਾਰ ਵਿਚ ਇਕ 32 ਸਾਲਾ ਨੌਜਵਾਨ ਦੀ ਮੌਤ ਹੋਣ ਕਰ ਕੇ ਬੀਤੇ ਹਫ਼ਤੇ ਉਨ੍ਹਾਂ ਦੇ ਭਾਰਤ ਵਾਪਿਸ ਆਉਣ ਸਮੇਂ ਫੋਨ ’ਤੇ ਮਿਲੇ ਸੁਨੇਹੇ ਅਨੁਸਾਰ ਉਨ੍ਹਾਂ ਦੇ ਬੰਦ ਪਏ ਘਰ ਦਾ ਬਿੱਲ 33500 ਰੁਪਏ ਅਦਾ ਕਰਨ ਦਾ ਬਿਜਲੀ ਮਹਿਕਮੇ ਵੱਲੋਂ ਹੁਕਮਨਾਮਾ ਮਿਲਿਆ, ਜਿਸ ਨੂੰ ਪੜ੍ਹ ਕੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਰਹਿ ਗਏ। ਉਨ੍ਹਾਂ ਕਿਹਾ ਕਿ ਸਿਤਮ ਜਰੀਫੀ ਦੀ ਗੱਲ ਤਾਂ ਇਹ ਕਿ ਉਨ੍ਹਾਂ ਦੇ ਘਰ ਦੀ ਉਸ ਸਮੇਂ ਬਿਜਲੀ ਵੀ ਬੰਦ ਸੀ ਜਦੋਂ ਉਨ੍ਹਾਂ ਘਰ ਦਾ ਦਰਵਾਜ਼ਾ ਖੋਹਲਿਆ।
ਇਹ ਵੀ ਪੜ੍ਹੋ- ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ ਤੀਸਰੇ ਦੋਸਤ ਨੂੰ...
ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਦੀ ਕਿਸੇ ਕਾਲੀ ਭੇਡ ਦੀ ਮਿਲੀ ਭੁਗਤ ਦੇ ਨਾਲ ਉਨ੍ਹਾਂ ਦੇ ਬੰਦ ਪਏ ਘਰ ਦੇ ਬਾਹਰੋਂ ਕੁੰਡੀ ਕੁਨੈਕਸ਼ਨ ਲਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਾਰਾ ਸਾਡੇ ਨਾਲ ਪਹਿਲਾਂ ਵੀ ਹੋ ਚੁੱਕਾ ਹੈ ਜਿਸ ਦੀ ਸ਼ਿਕਾਇਤ ਵੀ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਪੂਰੀ ਜਾਂਚ ਕਰਵਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੀ ਮਹਿਕਮੇ ਦੀ ਅਜਿਹੀ ਕਾਲੀ ਭੇਡ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਇਸ ਸਬੰਧੀ ਜਾਣਕਾਰੀ ਲੈਣ ਲਈ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਜੰਡਿਆਲਾ ਗੁਰੂ ਸੁਖਜੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਵਟਸਐਪ ਤੇ ਮੈਸਜ ਆਇਆ ਹੈ ਅਤੇ ਇਸ ਬਿੱਲ ਦੀ ਜਾਂਚ ਕੀਤੀ ਜਾਵੇਗੀ, ਜੇ ਰੀਡਿੰਗ ਗਲਤ ਹੋਈ ਜਾਂ ਬਿੱਲ ਗਲਤ ਬਣਿਆ ਹੋਇਆ ਤਾਂ ਉਹ ਠੀਕ ਕੀਤਾ ਜਾਵੇਗਾ ਅਤੇ ਜੇ ਇਹ ਸਭ ਠੀਕ ਪਾਇਆ ਗਿਆ ਤਾਂ ਖਪਤਕਾਰ ਨੂੰ ਇਸ ਬਿੱਲ ਦਾ ਭੁਗਤਾਨ ਕਰਨਾ ਪਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8